FacebookTwitterg+Mail

ਮਾਤਾ-ਪਿਤਾ ਬਣਨ ਤੋਂ ਪਹਿਲਾਂ ਵਿਰਾਟ ਨੇ ਕਹੀ ਅਜਿਹੀ ਗੱਲ, ਸੁਣ ਕੇ ਪਰੇਸ਼ਾਨ ਹੋ ਸਕਦੀ ਹੈ ਅਨੁਸ਼ਕਾ!

virat kohli
23 May, 2018 04:33:49 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਪਿਛਲੇ ਸਾਲ ਦਸੰਬਰ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਵਿਆਹ ਅਤੇ ਹਨੀਮੂਨ ਦੀਆਂ ਛੁੱਟੀਆਂ ਤੋਂ ਬਾਅਦ ਜਿੱਥੇ ਅਨੁਸ਼ਕਾ ਸ਼ਰਮਾ ਆਪਣੀ ਫਿਲਮ 'ਸੂਈ ਧਾਗਾ' ਅਤੇ 'ਜ਼ੀਰੋ' ਦੀ ਸ਼ੂਟਿੰਗ 'ਚ ਰੁੱਝ ਗਈ, ਉੱਥੇ ਵਿਰਾਟ ਕੋਹਲੀ ਆਈ. ਪੀ. ਐੱਲ. 'ਚ ਬਿਜ਼ੀ ਹੋ ਗਏ, ਹਾਲਾਂਕਿ ਹੁਣ ਉਨ੍ਹਾਂ ਦੀ ਟੀਮ ਆਈ. ਪੀ. ਐੱਲ. ਤੋਂ ਬਾਹਰ ਹੋ ਗਈ ਹੈ।

Punjabi Bollywood Tadka

ਵਿਆਹ ਤੋਂ ਬਾਅਦ ਵਿਰਾਟ ਦੀ ਜ਼ਿੰਦਗੀ 'ਚ ਕਾਫੀ ਬਦਲਾਅ ਆਏ ਹਨ। ਆਈ. ਪੀ. ਐੱਲ. ਦੌਰਾਨ ਦਿੱਤੇ ਗਏ ਇਕ ਇੰਟਰਵਿਊ 'ਚ ਵਿਰਾਟ ਕੋਹਲੀ ਨੇ ਅਨੁਸ਼ਕਾ ਬਾਰੇ ਕਈ ਗੱਲਾਂ ਕਹੀਆਂ, ਜੋ ਸ਼ਾਇਦ ਹੁਣ ਤੱਕ ਲੋਕਾਂ ਨੇ ਨਹੀਂ ਸੁਣੀਆਂ ਹੋਣਗੀਆਂ। ਇਨ੍ਹਾਂ 'ਚੋਂ ਕਈ ਗੱਲਾਂ ਸੁਣ ਕੇ ਸ਼ਾਇਦ ਅਨੁਸ਼ਕਾ ਪਰੇਸ਼ਾਨ ਵੀ ਹੋ ਜਾਵੇ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਕਰੀਅਰ ਦੇ ਸ਼ੁਰੂਆਤ 'ਚ ਵਿਰਾਟ ਕੋਹਲੀ ਕਾਫੀ ਅਗ੍ਰੈਸਿਵ ਹੁੰਦੇ ਸਨ। ਵਿਰਾਟ ਕੋਹਲੀ ਨੇ ਖੁਦ ਇੰਟਰਵਿਊ 'ਚ ਇਹ ਮੰਨਿਆ ਹੈ।

Punjabi Bollywood Tadka

ਉਨ੍ਹਾਂ ਨੇ ਕਿਹਾ ਕਿ, ''ਪਿਛਲੇ ਕੁਝ ਸਾਲਾਂ 'ਚ ਮੈਂ ਅਨੁਸ਼ਕਾ ਤੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਮਹਿਸੂਸ ਕੀਤਾ, ਜੋ ਮੈਂ ਪਹਿਲਾਂ ਕਦੇ ਨਹੀਂ ਮਹਿਸੂਸ ਕੀਤਾ। ਉਹ ਬਹੁਤ ਹੀ ਧਾਰਮਿਕ ਹੈ ਅਤੇ ਮੇਰੇ 'ਚ ਉਨ੍ਹਾਂ ਨੇ ਕਾਫੀ ਪਾਜ਼ੀਟਿਵ ਬਦਲਾਅ ਲਿਆਂਦੇ ਹਨ।'' ਆਪਣੇ ਕਰੀਅਰ ਬਾਰੇ ਗੱਲ ਕਰਦੇ ਹੋਏ ਵਿਰਾਟ ਨੇ ਕਿਹਾ, ''ਮੈਨੂੰ ਪਤਾ ਹੈ ਕਿ ਇਹ ਹਮੇਸ਼ਾ ਅਜਿਹਾ ਨਹੀਂ ਰਹੇਗਾ। ਇਕ ਦਿਨ ਇਹ ਵੀ ਖਤਮ ਹੋਵੇਗਾ। ਮੇਰੀ ਵੀ ਆਪਣੀ ਜ਼ਿੰਦਗੀ ਹੈ। ਆਪਣਾ ਪਰਿਵਾਰ ਹੈ। ਮੇਰੇ ਆਪਣੇ ਬੱਚੇ ਹੋਣਗੇ। ਉਨ੍ਹਾਂ ਨੂੰ ਮੇਰੇ ਨਾਲ ਸਮਾਂ ਬਿਤਾਉਣ ਦਾ ਹੱਕ ਹੋਵੇਗਾ।

Punjabi Bollywood Tadka

ਇਕ ਗੱਲ ਜੋ ਮੇਰੇ ਦਿਮਾਗ 'ਚ ਬਹੁਤ ਸਾਫ ਹੈ, ਮੈਂ ਚਾਹੁੰਦਾ ਹਾਂ ਕਿ ਆਪਣੇ ਕਰੀਅਰ ਨਾਲ ਜੁੜੀਆਂ ਗੱਲਾਂ ਘਰ 'ਤੇ ਨਾ ਹੋਣ। ਮੈਂ ਚਾਹੁੰਦਾ ਹਾਂ ਕਿ ਮੇਰੀ ਟ੍ਰਾਫੀਆਂ, ਮੇਰੇ ਅਚੀਵਮੈਂਟਸ ਕੁਝ ਵੀ ਮੇਰੇ ਘਰ 'ਚ ਨਾ ਰਹੇ। ਮੈਂ ਚਾਹੁੰਦਾ ਹਾਂ ਕਿ ਜਦੋਂ ਮੇਰੇ ਬੱਚੇ ਵੱਡੇ ਹੋ ਰਹੇ ਹੋਣ ਤਾਂ ਉਨ੍ਹਾਂ ਨੂੰ ਸੈਲੀਬ੍ਰਿਟੀ ਦੇ ਘਰ ਦਾ ਅਹਿਸਾਸ ਨਾ ਹੋਵੇ।'' ਇਸ ਤੋਂ ਪਹਿਲਾਂ ਇਕ ਸ਼ੋਅ 'ਚ ਵਿਰਾਟ ਨੇ ਇਹ ਕਬੂਲ ਕੀਤਾ ਸੀ ਕਿ ਫੀਲਡ 'ਚ ਬੇਸ਼ਕ ਉਹ ਕਪਤਾਨ ਹਨ ਪਰ ਆਫ ਫੀਲਡ ਅਨੁਸ਼ਕਾ ਉਨ੍ਹਾਂ ਦੀ ਕਪਤਾਨ ਹੈ।

Punjabi Bollywood Tadka

ਕੋਹਲੀ ਦਾ ਇਹ ਇੰਟਰਵਿਊ ਵਾਲਾ ਵੀਡੀਓ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।

Punjabi Bollywood Tadka


Tags: Virat KohliAnushka SharmaInterviewIPLSui DhaagaZero

Edited By

Chanda Verma

Chanda Verma is News Editor at Jagbani.