FacebookTwitterg+Mail

ਵਿਆਹ ਦੀ ਵਰ੍ਹੇਗੰਢ ਮੌਕੇ ਅਨੁਸ਼ਕਾ ਨੇ ਪਤੀ ਵਿਰਾਟ ਲਈ ਲਿਖਿਆ ਭਾਵੁਕ ਮੈਸੇਜ

virat kohli and anushka sharma wish each other happy 2nd wedding anniversary
11 December, 2019 11:56:09 AM

ਮੁੰਬਈ(ਬਿਊਰੋ) : ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕਪਤਾਨ ਵਿਰਾਟ ਕੋਹਲੀ ਅੱਜ ਆਪਣੀ ਦੂਜੀ ਵੈਡਿੰਗ ਐਨੀਵਰਸਰੀ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ ’ਤੇ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ’ਤੇ ਪਤੀ ਵਿਰਾਟ ਲਈ ਇਕ ਭਾਵੁਕ ਮੈਸੇਜ ਲਿਖਿਆ ਹੈ।


ਤਸਵੀਰ ਨਾਲ ਅਨੁਸ਼ਕਾ ਨੇ ਲਿਖਿਆ,‘‘ਕਿਸੇ ਇਨਸਾਨ ਨੂੰ ਪਿਆਰ ਕਰਨ ਦਾ ਮਤਲਬ ਹੈ ਕਿ ਤੁਸੀਂ ਭਗਵਾਨ ਦਾ ਚਿਹਰਾ ਦੇਖਦੇ ਹੋ। ਪਿਆਰ ਦੇ ਬਾਰੇ ਵਿਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਿਰਫ ਇਕ ਫੀਲਿੰਗ ਨਹੀਂ ਹੈ, ਇਹ ਇਸ ਤੋਂ ਕਈ ਜ਼ਿਆਦਾ ਵਧ ਕੇ ਹੈ। ਇਹ ਇਕ ਗਾਈਡ ਹੈ ਤੇ ਸੱਚ ਵੱਲ ਜਾਣ ਦਾ ਰਸਤਾ ਹੈ ਅਤੇ ਮੈਂ ਉਹ ਖੁਸ਼ਨਸੀਬ ਹਾਂ ਇਸ ਨੂੰ ਪਾ ਕੇ।’’ ਉਥੇ ਹੀ ਵਿਰਾਟ ਨੇ ਵੀ ਅਨੁਸ਼ਕਾ ਨਾਲ ਇਕ ਪਿਆਰੀ ਤਸਵੀਰ ਸ਼ੇਅਰ ਕਰਕੇ ਇਕ ਮੈਸੇਜ ਲਿਖਿਆ।


ਦੱਸ ਦੇਈਏ ਕਿ ਇਸ ਜੋੜੇ ਨੇ 11 ਦਸੰਬਰ 2017 ਨੂੰ ਇਟਲੀ ਵਿਚ ਵਿਆਹ ਕਰਵਾਇਆ ਸੀ। ਇਸ ਵਿਆਹ ਵਿਚ ਸਿਰਫ ਕਰੀਬੀ ਲੋਕ ਹੀ ਸ਼ਾਮਲ ਸਨ। ਵਰਕਫਰੰਟ ਦੀ ਗੱਲ ਕਰੀਏ ਤਾਂ ਨੂੰ ਆਖਰੀ ਵਾਰ ਅਨੁਸ਼ਕਾ ਨੂੰ ਫਿਲਮ ‘ਜ਼ੀਰੋ’ ਵਿਚ ਦੇਖਿਆ ਗਿਆ ਸੀ।
Punjabi Bollywood Tadka

Punjabi Bollywood Tadka

Punjabi Bollywood Tadka


Tags: Virat KohliAnushka Sharma2nd Wedding AnniversaryInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari