FacebookTwitterg+Mail

ਕੋਰੋਨਾ ਵਾਇਰਸ ਤੋਂ ਬਚਨ ਲਈ ਵਿਰਾਟ-ਅਨੁਸ਼ਕਾ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਵੀਡੀਓ ਵਾਇਰਲ

virat kohli anushka sharma video message on coronavirus outbreak in india
20 March, 2020 04:33:23 PM

ਮੁੰਬਈ(ਬਿਊਰੋ)- ਭਾਰਤ ਸਮੇਤ ਪੂਰੀ ਦੁਨੀਆ ਇਸ ਸਮੇਂ ਜਾਨਲੇਵਾ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੈ। ਇਸ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ 22 ਮਾਰਚ ਨੂੰ ਜਨਤਾ ਕਰਫਿਊ ਲਗਾਉਣ ਦੀ ਅਪੀਲ ਕੀਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਸਮੇਤ ਕਈ ਭਾਰਤੀ ਕ੍ਰਿਟਰਾਂ ਨੇ ਪੀ.ਐ੍ਰਮ. ਦੀ ਇਸ ਅਪੀਲ ਦਾ ਸਵਾਗਤ ਕੀਤਾ। ਹੁਣ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਨ ਲਈ ਸੈਲਫ ਆਈਸੋਲੇਸ਼ਨ ਵਿਚ ਜਾਣ ਦੀ ਸਲਾਹ ਦਿੱਤੀ ਹੈ। ਜਾਨਲੇਵਾ ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਿਨ੍ਹਾਂ ਹੋ ਸਕੇ ਭੀੜ ਤੋਂ ਬਚਨ ਦੀ ਕੋਸ਼ਿਸ਼ ਕਰਨ। ਸਮਾਜ ਤੋਂ ਵੱਖ ਰਹਿਣਾ ਹੀ ਇਸ ਵਾਇਰਸ ਤੋਂ ਬਚਨ ਦਾ ਸਭ ਤੋਂ ਵਧੀਆ ਉਪਾਅ ਹੈ।


ਕੋਹਲੀ ਨੇ ਸ਼ੁੱਕਰਵਾਰ ਦੀ ਸਵੇਰੇ ਪਤਨੀ ਅਨੁਸ਼ਕਾ ਸ਼ਰਮਾ ਨਾਲ ਇਕ ਵੀਡੀਓ ਬਣਾਇਆ, ਜਿਸ ਵਿਚ ਉਨ੍ਹਾਂ ਨੇ ਸਭ ਨੂੰ ਸੈਲਫ ਆਈਸੋਲੇਸ਼ਨ ਵਿਚ ਜਾਣ ਦੀ ਗੱਲ ਕਹੀ। ਵਿਰਾਟ ਕੋਹਲੀ ਇਸ ਵੀਡੀਓ ਵਿਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸਮੇਂ ਕਾਫੀ ਮੁਸ਼ਕਲ ਸਮੇਂ ਤੋਂ ਨਿਕਲ ਰਹੇ ਹਾਂ। ਇਸ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਦਾ ਬਸ ਇਕ ਹੀ ਤਰੀਕਾ ਹੈ ਕਿ ਅਸੀਂ ਸਭ ਇਕੱਠੇ ਮਿਲਕੇ ਆਈਏ। ਅਸੀਂ ਆਪਣੀ ਅਤੇ ਬਾਕੀਆਂ ਦੀ ਸੁਰੱਖਿਆ ਲਈ ਘਰ ਵਿਚ ਰਹਿ ਰਹੇ ਹਾਂ ਅਤੇ ਤੁਹਾਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ, ਇਸ ਵਾਇਰਸ ਨੂੰ ਅੱਗੇ ਹੋਰ ਫੈਲਣ ਤੋਂ ਰੋਕਣ ਲਈ । ਆਓ ਸੈਲਫ ਆਈਸੋਲੇਸ਼ਨ ਰਾਹੀਂ ਖੁੱਦ ਨੂੰ ਅਤੇ ਬਾਕੀ ਸਾਰਿਆਂ ਨੂੰ ਵੀ ਸੁਰੱਖਿਅਤ ਬਣਾਉਂਦੇ ਹਾਂ।

ਇਹ ਵੀ ਦੇਖੋ:ਕੋਰੋਨਾ ਕਹਿਰ ਦੇ ਚਲਦਿਆ ਰਿਸ਼ੀ ਕਪੂਰ ਨੇ ਪਾਕਿ ਪੀ.ਐੱਮ. ਇਮਰਾਨ ਖਾਨ ਨੂੰ ਦਿੱਤੀ ਇਹ ਸਲਾਹ


Tags: Virat KohliAnushka SharmaCoronavirusJanta CurfewInstagramVideo

About The Author

manju bala

manju bala is content editor at Punjab Kesari