ਮੁੰਬਈ(ਬਿਊਰੋ)— ਮਸ਼ਹੂਰ ਸੈਲੀਬ੍ਰੇਟੀ ਅਨੁਸ਼ਕਾ-ਵਿਰਾਟ ਦੇ ਵਿਆਹ ਤੋਂ ਬਾਅਦ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਇਹ ਨਵ-ਵਿਆਹੁਤਾ ਜੋੜਾ ਵਿਆਹ ਤੋਂ ਬਾਅਦ ਆਪਣਾ ਬਸੇਰਾ ਕਿੱਥੇ ਬਣਾਉਣ ਵਾਲਾ ਹੈ। ਜੇਕਰ ਤੁਸੀਂ ਵੀ ਇਹ ਜਾਣਨ ਲਈ ਐਕਸਾਈਟਿਡ ਹੋ ਰਹੇ ਹੋ ਤਾਂ ਪੜ੍ਹੋ ਇਹ ਖਬਰ। ਖਬਰਾਂ ਦੀ ਮੰਨੀਏ ਤਾਂ ਵਿਰਾਟ-ਅਨੁਸ਼ਕਾ ਦਾ ਫਲੈਟ ਅਤੇ ਤਿਆਰ ਨਹੀਂ ਹੋਇਆ ਹੈ। ਅਨੁਸ਼ਕਾ-ਵਿਰਾਟ ਨੇ ਮੁੰਬਈ ਦੇ ਵਰਲੀ 'ਚ 34 ਮੰਜ਼ਿਲ 'ਤੇ ਆਪਣਾ ਫਲੈਟ ਬੁੱਕ ਕਰਵਾਇਆ ਹੈ ਪਰ ਫਲੈਟ ਰੈਡੀ ਨਾ ਹੋਣ ਕਾਰਨ ਵਿਰਾਟ ਦੀ ਭੈਣ ਨੇ ਦੂਜੇ ਬਿਲਡਿੰਗ ਦੀ 40ਵੀਂ ਮੰਜ਼ਿਲ 'ਤੇ ਬਣੇ ਆਪਣੇ ਫਲੈਟ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਅਸਲ 'ਚ ਮੁੰਬਈ ਦੇ ਵਰਲੀ 'ਚ ਬਣੀ ਓਮਕਾਰ ਬਿਲਡਿੰਗ ਦੀ 40ਵੀਂ ਮੰਜ਼ਿਲ ਦੇ ਫਲੈਟ ਦੇ ਮਾਲਕ ਬਾਬੂਲਾਲ ਵਰਮਾ ਨੇ ਅਨੁਸ਼ਕਾ-ਵਿਰਾਟ ਨੂੰ ਆਪਣਾ ਇਹ ਫਲੈਟ ਉਸ ਸਮੇਂ ਤੱਕ ਰਹਿਣ ਲਈ ਦਿੱਤਾ ਹੈ, ਜਦੋਂ ਤੱਕ ਉਨ੍ਹਾਂ ਦਾ 34ਵੀਂ ਮੰਜ਼ਿਲ 'ਤੇ ਬਣਨ ਵਾਲਾ ਫਲੈਟ ਬਣ ਕੇ ਬਿਲਕੁੱਲ ਤਿਆਰ ਨਾ ਹੋ ਜਾਵੇ। ਜ਼ਿਕਰਯੋਗ ਹੈ ਕਿ ਵਿਰਾਟ-ਅਨੁਸ਼ਕਾ ਦੇ ਇਸ ਫਲੈਟ ਦੀ ਕੀਮਤ 34 ਕਰੋੜ ਰੁਪਏ ਦੱਸੀ ਜਾ ਰਹੀ ਹੈ।