FacebookTwitterg+Mail

ਘਰ 'ਚੋਂ ਆਉਣ ਲੱਗੀਆਂ ਡਰਾਉਣੀਆਂ ਆਵਾਜ਼ਾਂ, ਦਹਿਸ਼ਤ 'ਚ ਸਾਰੇ ਘਰਵਾਲੇ (ਵੀਡੀਓ)

vishal aditya singh claims  there is a ghost in the bigg boss house
28 December, 2019 02:45:42 PM

ਜਲੰਧਰ (ਬਿਊਰੋ) : ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਬਿੱਗ ਬੌਸ ਦੇ ਘਰ 'ਚ ਕਿਸੇ ਦੀ ਆਤਮਾ ਹੋਣ ਦਾ ਸ਼ੱਕ ਹੈ। ਕਲਰਸ ਟੀ. ਵੀ. ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਬਿੱਗ ਬੌਸ 13 ਨਾਲ ਜੁੜਿਆ ਇਕ ਪ੍ਰੋਮੋ ਜਾਰੀ ਕੀਤਾ ਹੈ। ਇਸ ਪ੍ਰੋਮੋ 'ਚ ਬਿੱਗ ਬੌਸ ਦੇ ਘਰ 'ਚ ਮੌਜੂਦ ਸਾਰੇ ਮੁਕਾਬਲੇਬਾਜ਼ ਭੂਤ ਬਾਰੇ ਜਾਣ ਕੇ ਡਰੇ ਤੇ ਸਹਿਮੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਬਿੱਗ ਬੌਸ 13 ਨਾਲ ਜੁੜਿਆ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰੋਮੋ ਮੁਤਾਬਕ, ਵਿਸ਼ਾਲ ਆਦਿਤਿਆ ਸਿੰਘ ਅਚਾਨਕ ਅੱਧੀ ਰਾਤ ਨੂੰ ਉੱਠ ਜਾਂਦਾ ਹੈ ਤੇ ਘਰ 'ਚ ਮੌਜੂਦ ਹੋਰਨਾਂ ਮੈਂਬਰਾਂ ਨੂੰ ਦੱਸਦਾ ਹੈ ਕਿ ਬਹੁਤ ਅਜੀਬ ਜਿਹੀ ਆਵਾਜ਼ਾਂ ਆ ਰਹੀਆਂ ਹਨ। ਉਥੇ ਹੀ ਉਸ ਦੀ ਗੱਲ 'ਤੇ ਮਧੁਰਿਮਾ ਤੁਲੀ ਵੀ ਸਹਿਮਤ ਹੁੰਦੀ ਨਜ਼ਰ ਆ ਰਹੀ ਹੈ। ਪ੍ਰੋਮੋ 'ਚ ਵਿਸ਼ਾਲ ਅਚਾਨਕ ਉੱਠ ਕੇ ਇਹ ਬੋਲਦੇ ਹਨ ਕਿ ਘਰ ਅੰਦਰ ਕੁਝ ਹੈ। ਉਥੇ ਹੀ ਮਧੁਰਿਮਾ ਵੀ ਹਾਂ ਬੋਲਦੇ ਹੋਏ ਉੱਠ ਜਾਂਦੀ ਹੈ। ਇਸ 'ਤੇ ਆਸਿਮ ਵਿਸ਼ਾਲ ਦੀ ਗੱਲ 'ਤੇ ਵਿਸ਼ਵਾਸ ਨਾ ਕਰਦੇ ਹੋਏ ਕਹਿੰਦਾ ਹੈ ਕਿ ''ਪਾਗਲ ਹੈ''।


ਦੱਸ ਦਈਏ ਕਿ ਵੀਡੀਓ 'ਚ ਵਿਸ਼ਾਲ ਘਰਵਾਲਿਆਂ ਨੂੰ ਕਹਿੰਦਾ ਹੈ ਕਿ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਘਰ ਅੰਦਰ ਕੁਝ ਹੈ। ਵਿਸ਼ਾਲ ਅਚਾਨਕ ਤੋਂ ਆਪਣੇ ਕੰਬਲ ਤੋਂ ਬਾਹਰ ਨਿਕਲਦਾ ਹੈ ਤੇ ਕਹਿੰਦਾ ਹੈ ਕਿ ਦਰਵਾਜ਼ਾ ਤੇਜ਼-ਤੇਜ਼ ਨਾਲ ਹਿਲਦਾ ਹੈ। ਵਿਸ਼ਾਲ ਦੀਆਂ ਗੱਲਾਂ ਸੁਣ ਕੇ ਸਾਰੇ ਘਰਵਾਲੇ ਦਹਿਸ਼ਤ 'ਚ ਆ ਜਾਂਦੇ ਹਨ। ਉਦੋਂ ਸ਼ਹਿਨਾਜ਼ ਡਰ ਦੇ ਮਾਰੇ ਭੱਜ ਜਾਂਦੀ ਹੈ ਤੇ ਜਾ ਕੇ ਸਿਧਾਰਥ ਕੋਲ ਲੇਟ ਜਾਂਦੀ ਹੈ। ਇਸ ਤੋਂ ਬਾਅਦ ਮਧੁਰਿਮਾ ਵੀ ਵਿਸ਼ਾਲ ਦੀ ਗੱਲ ਨਾਲ ਡਰ ਜਾਂਦੀ ਹੈ ਤੇ ਕਹਿੰਦੀ ਹੈ ਕਿ ਕੋਈ ਵਾਰ-ਵਾਰ ਮੇਰਾ ਕੰਬਲ ਖਿੱਚ ਰਿਹਾ ਹੈ। ਮਧੁਰਿਮਾ ਕਹਿੰਦੀ ਹੈ, ''ਮੈਨੂੰ ਨਹੀਂ ਪਤਾ ਉਹ ਆਦਮੀ ਹੈ ਜਾਂ ਔਰਤ, ਇਸ 'ਤੇ ਵਿਸ਼ਾਲ ਕਹਿੰਦਾ ਹੈ ਕਿ ਉਹ ਕੋਈ ਔਰਤ ਹੈ।''

ਦੱਸਣਯੋਗ ਹੈ ਕਿ ਇਸ ਹਫਤੇ ਟਾਸਕ ਜਿੱਤ ਕੇ ਸ਼ਹਿਨਾਜ਼ ਗਿੱਲ ਨੇ ਕੈਪਟੈਂਸੀ ਹਾਸਲ ਕਰ ਲਈ ਹੈ। ਸ਼ਹਿਨਾਜ਼ ਦੀ ਕੈਪਟੈਂਸੀ ਉਨ੍ਹਾਂ ਨੂੰ ਭਾਰੀ ਪੈ ਰਹੀ ਹੈ ਕਿਉਂਕਿ ਸਾਰੇ ਘਰਵਾਲਿਆਂ ਨੇ ਆਪਣੀ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ। ਬੀਤੇ ਦਿਨੀਂ 'ਬਿੱਗ ਬੌਸ 13' 'ਚ ਦਿਖਾਇਆ ਗਿਆ ਕਿ ਸ਼ਹਿਨਾਜ਼ ਦੇ ਕੈਪਟਨ ਬਣਨ ਤੋਂ ਬਾਅਦ ਸਾਰੇ ਘਰਵਾਲਿਆਂ ਨੇ ਪਹਿਲਾਂ ਤਾਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਪਰ ਬਾਅਦ 'ਚ ਸਾਰੇ ਕੰਮਚੋਰ ਹੁੰਦੇ ਨਜ਼ਰ ਆਏ। ਸ਼ਹਿਨਾਜ਼ ਨੇ ਸਭ ਤੋਂ ਪਹਿਲਾਂ ਸਾਰੇ ਘਰਵਾਲਿਆਂ ਨੂੰ ਹਾਊਸ ਡਿਊਟੀ ਦਿੱਤੀ ਪਰ ਸਾਰੇ ਘਰਵਾਲਿਆਂ ਨੇ ਮੰਨਮਾਨੀ ਕਰਦੇ ਹੋਏ ਆਪਣੇ ਮਨ ਮੁਤਾਬਕ ਕੰਮ ਲੈ ਲਏ।

ਕੰਮ ਵੰਡਣ ਦੌਰਾਨ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਵਿਚਕਾਰ ਵੀ ਕਾਫੀ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸ਼ਹਿਨਾਜ਼ ਖੁਦ ਹੀ ਸਵੇਰ ਦੇ ਬਰਤਣ ਸਾਫ ਕਰ ਲੈਂਦੀ ਹੈ। ਸ਼ੇਫਾਲੀ ਬੱਗਾ ਨੇ ਉਨ੍ਹਾਂ ਕਿਹਾ ਕਿ ਤੁਸੀਂ ਦੂਜਿਆਂ ਤੋਂ ਕੰਮ ਕਰਵਾਉਣਾ ਹੈ ਪਰ ਸ਼ਹਿਨਾਜ਼ ਦਾ ਕਹਿਣਾ ਸੀ ਕਿ ਕਿਸੇ ਦੇ ਹੱਥ 'ਚ ਸੱਟ ਲੱਗੀ ਹਾਂ ਤਾ ਕਿਸੇ ਨੂੰ ਕੋਈ ਪਰੇਸ਼ਾਨੀ ਹੈ, ਮੈਂ ਹਰੇਕ ਨੂੰ ਵਾਰ-ਵਾਰ ਨਹੀਂ ਕਹਿ ਸਕਦੀ।


Tags: Bigg Boss 13GhostShehnaz Kaur GillMadhuirma TuliRashami DesaiDutiesAsim RiazShefali JariwalaWashing BathroomShefali BaggaVishal Aditya Singh

About The Author

sunita

sunita is content editor at Punjab Kesari