FacebookTwitterg+Mail

ਗੁਰੂਗਰਾਮ ਦੇ ਸਕੂਲ 'ਚ ਛੋਟੇ ਬੱਚੇ ਨਾਲ ਵਾਪਰੀ ਦਰਦਨਾਕ ਘਟਨਾ ਨੂੰ ਪਰਦੇ 'ਤੇ ਪੇਸ਼ ਕਰਨਗੇ ਭਾਰਦਵਾਜ

vishal bhardwaj
28 April, 2018 09:43:27 AM

ਮੁੰਬਈ (ਬਿਊਰੋ)— ਫਿਲਮਕਾਰ ਵਿਸ਼ਾਲ ਭਾਰਦਵਾਜ 'ਤਲਵਾਰ' ਫ੍ਰੈਚਾਇਜ਼ੀ ਨੂੰ ਅੱਗੇ ਲਿਜਾਂਦੇ ਹੋਏ ਹੁਣ ਇਸ ਫ਼ਿਲਮ ਦਾ ਸੀਕਵਲ ਬਣਾਉਣ ਦੀ ਤਿਆਰੀ 'ਚ ਹਨ। ਇਸ ਵਾਰ ਆਪਣੀ ਫ਼ਿਲਮ ਨਾਲ ਵਿਸ਼ਾਲ ਬੀਤੇ ਸਾਲ ਸਤੰਬਰ 'ਚ ਗੁਰੂਗਰਾਮ ਦੇ ਸਕੂਲ 'ਚ ਦੂਜੀ ਕਲਾਸ ਦੇ ਬੱਚੇ ਦੀ ਮੌਤ ਦੀ ਘਟਨਾ ਨੂੰ ਪਰਦੇ 'ਤੇ ਪੇਸ਼ ਕਰਨ ਵਾਲੇ ਹਨ। ਇਸ ਲਈ ਵਿਸ਼ਾਲ ਨੇ ਜੰਗਲੀ ਪਿਕਚਰਜ਼ ਨਾਲ ਹੱਥ ਮਿਲਾਇਆ ਹੈ।

Punjabi Bollywood Tadka
ਮੇਘਨਾ ਗੁਲਜਾਰ ਦੇ ਨਿਰਦੇਸ਼ਨ 'ਚ ਬਣੀ 'ਤਲਵਾਰ' 'ਚ 2008 ਦੇ ਆਰੂਸ਼ੀ ਮਰਡਰ ਕੇਸ ਤੇ ਉਸ ਨਾਲ ਸੰਬਧਤ ਘਟਨਾਵਾਂ ਨੂੰ ਦਿਖਾਇਆ ਗਿਆ ਸੀ। ਹੁਣ ਇਸੇ ਤਰ੍ਹਾਂ ਦੇ ਸਿਨੇਮਾ ਦੀ ਦੂਜੀ ਕੜੀ ਵਿਸ਼ਾਲ ਭਾਰਦਵਾਜ ਲੈ ਕੇ ਆਉਣ ਵਾਲੇ ਹਨ। ਵਿਸ਼ਾਲ ਨੇ ਕਿਹਾ ਕਿ ਫਿਲਮ 'ਤਲਵਾਰ' ਆਪਣੇ ਆਪ 'ਚ ਘਿਨੌਣੇ ਅਪਰਾਧ ਤੋਂ ਕਿਤੇ ਜ਼ਿਆਦਾ ਜਾ ਕੇ ਸਮਾਜ ਦੀ ਇਮੇਜ਼ ਦਿਖਾਉਂਦੀ ਸੀ। ਇਸ ਫ਼ਿਲਮ 'ਚ ਦੱਸਿਆ ਗਿਆ ਸੀ ਕਿ ਅਜਿਹੇ ਗੁਨਾਹਾਂ ਨੂੰ ਗਹਿਰਾਈ 'ਚ ਜਾ ਕੇ ਸਮਝਣ ਦੀ ਲੋੜ ਹੈ। ਅਜਿਹੇ ਗੁਨਾਹ ਸਮਾਜ ਦੇ ਸਿਧਾਂਤਾਂ ਨੂੰ ਹਿਲਾ ਕੇ ਰੱਖ ਦਿੰਦੇ ਹਨ। 

Punjabi Bollywood Tadka
ਦੁਨੀਆ ਸਿਰਫ ਕਾਲੀ ਜਾਂ ਸਫੇਦ ਨਹੀਂ। ਇੱਥੇ ਸਿਰਫ ਪੀੜਤ ਤੇ ਮੁਲਜ਼ਮ ਤੋਂ ਜ਼ਿਆਦਾ ਹੋਰ ਵੀ ਬਹੁਤ ਕੁਝ ਹੈ। ਇਸ ਦੇ ਨਾਲ ਹੀ ਵਿਸ਼ਾਲ ਨੇ ਕਿਹਾ, ''ਸਾਡੀ ਜਰਨੀ ਤਲਵਾਰ ਨੂੰ ਲੈ ਕੇ ਫ਼ਿਲਮ ਤੋਂ ਕਿਤੇ ਵੱਧ ਹੈ। ਇਹ ਮੁੱਖ ਉਦਾਹਰਨ ਹੈ ਕਿ ਵੱਡੀ ਸਕਰੀਨ 'ਤੇ ਕਹਾਣੀਆਂ, ਜਦੋਂ ਇਮਾਨਦਾਰੀ ਤੇ ਸੰਵੇਦਨਸ਼ੀਲ ਸਾਂਭਦੀਆ ਨੇ ਤਾਂ ਅਸਲ ਘਟਨਾ ਨਾਲ ਜੁੜੇ ਲੋਕਾਂ ਦੀ ਜਿੰਦਗੀ ਬਦਲਣ ਦੀ ਸ਼ਕਤੀ ਰੱਖਦੀ ਹੈ।'' ਜੰਗਲੀ ਪਿਕਚਰਸ ਨੇ ਕਿਹਾ, ''ਅਸੀਂ ਅਟ੍ਰੈਕਟਿਵ ਕਹਾਣੀਆਂ ਨੂੰ ਆਪਣੇ ਨਜ਼ਰੀਏ ਨਾਲ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ। ਇਸ ਲਈ ਵਿਸ਼ਾਲ ਨਾਲ ਤੇ ਤਲਵਾਰ ਫ੍ਰੈਂਚਾਈਜ਼ੀ ਨੂੰ ਅੱਗੇ ਵਧਾ ਰਹੇ ਹਾਂ''।


Tags: Vishal BhardwajTalvarSequelGurugramSchool Murder Caseਫਿਲਮਕਾਰ ਵਿਸ਼ਾਲ ਭਾਰਦਵਾਜ ਤਲਵਾਰ

Edited By

Chanda Verma

Chanda Verma is News Editor at Jagbani.