FacebookTwitterg+Mail

ਨੈਸ਼ਨਲ ਲੈਵਲ 'ਤੇ ਖੇਡ ਚੁੱਕੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੂੰ ਛੱਡਣਾ ਪਿਆ ਸੀ ਕ੍ਰਿਕਟ

vishal bhardwaj
04 August, 2018 01:15:18 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦਾ ਜਨਮ 4 ਅਗਸਤ, 1965 ਨੂੰ ਉਤਰ ਪ੍ਰਦੇਸ਼ ਦੇ ਬਿਜਨੌਰ ਦੇ ਨੇੜੇ ਚਾਂਦਪੁਰ ਪਿੰਡ 'ਚ ਹੋਇਆ ਸੀ। ਵਿਸ਼ਾਲ ਦੇ ਪਿਤਾ ਰਾਮ ਭਾਰਦਵਾਜ ਵੀ ਫਿਲਮਾਂ ਲਈ ਗੀਤ ਲਿਖ ਚੁੱਕੇ ਹਨ। ਵਿਸ਼ਾਲ ਨੇ 17 ਸਾਲ ਦੀ ਉਮਰ ਪਹਿਲਾ ਗੀਤ ਕੰਪੋਜ ਕੀਤਾ ਸੀ। ਵਿਸ਼ਾਲ ਮਿਊਜ਼ਿਕ ਡਾਇਰੈਕਟਰ, ਫਿਲਮ ਡਾਇਰੈਕਟਰ, ਲੇਖਕ ਤੋਂ ਇਲਾਵਾ ਕ੍ਰਿਕਟ ਦੇ ਚੰਗੇ ਖਿਡਾਰੀ ਰਹਿ ਚੁੱਕੇ ਸਨ। ਉਨ੍ਹਾਂ ਟੀਮ ਅੰਡਰ-19 ਟੀਮ ਅਤੇ ਨੈਸ਼ਨਲ ਲੈਵਲ 'ਤੇ ਕ੍ਰਿਕਟ ਖੇਡੀ ਹੋਈ ਹੈ। ਇਕ ਕ੍ਰਿਕਟ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਅੰਗੂਠੇ 'ਤੇ ਸੱਟ ਲੱਗ ਗਈ ਅਤੇ ਉਹ ਅੱਗੇ ਕ੍ਰਿਕਟ ਨਹੀਂ ਖੇਡ ਸਕੇ। ਕ੍ਰਿਕਟ ਤੋਂ ਇਲਾਵਾ ਉਹ ਇਕ ਟੇਨਿਸ ਖਿਡਾਰੀ ਵੀ ਸਨ।

Punjabi Bollywood Tadka
ਵਿਸ਼ਾਲ ਨੇ ਆਪਣੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਕੀਤੀ। ਕਾਲਜ ਦੇ ਸਾਲਾਨਾ ਪ੍ਰੋਗਰਾਮ 'ਚ ਉਨ੍ਹਾਂ ਦੀ ਮੁਲਾਕਾਤ ਰੇਖਾ ਭਾਰਦਵਾਜ ਨਾਲ ਹੋਈ। ਉਹ ਉਨ੍ਹਾਂ ਤੋਂ ਇਕ ਸਾਲ ਸੀਨੀਅਰ ਸੀ। ਵਿਸ਼ਾਲ ਮਿਊਜ਼ਿਕ 'ਚ ਕਰੀਅਰ ਬਣਾਉਣ ਲਈ ਮੁੰਬਈ ਆ ਗਏ। ਫਿਲਮ ਬਣਾਉਣ ਨੂੰ ਲੈ ਕੇ ਉਨ੍ਹਾਂ 'ਚ ਦਿਲਚਸਪੀ ਕਿਵੰਟਿਨ ਟਾਰਨਟੀਨੀ ਦੀ ਫਿਲਮ 'ਪਲਪ ਫਿਕਸ਼ਨ' ਨੂੰ ਦੇਖਣ ਤੋਂ ਬਾਅਦ ਆਈ ਸੀ। ਵਿਸ਼ਾਲ ਨੇ ਸਾਲ 2002 'ਚ ਫਿਲਮ ਮੱਕੜੀ' ਨਾਲ ਆਪਣੇ ਫਿਲਮ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ। ਸਾਲ 1998 'ਚ ਸਤਿਆ ਅਤੇ ਸਾਲ 1999 'ਚ ਗੁਲਜ਼ਾਰ ਦੀ ਆਖਰੀ ਨਿਰਦੇਸ਼ਿਤ ਫਿਲਮ 'ਹੂ ਤੂ ਤੂ' ਨੂੰ ਮਿਊਜ਼ਿਕ ਦਿੱਤਾ। 1999 ਦੀ ਫਿਲਮ 'ਗਾਡਮਦਰ' ਲਈ ਉਨ੍ਹਾਂ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ ਦੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਫਿਲਮ 'ਹੈਦਰ' ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਮਿਲਿਆ।

Punjabi Bollywood Tadka
'ਮੱਕੜੀ' ਤੋਂ ਬਾਅਦ ਵਿਸ਼ਾਲ ਨੇ 'ਦਿ ਬਲੂ ਅਮਬਰੇਲਾ', 'ਮਕਬੂਲ', 'ਓਮਕਾਰਾ' ਅਤੇ 'ਹੈਦਰ' ਵਰਗੀਆਂ ਸਫਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 'ਯੂ. ਮੀ. ਔਰ ਹਮ', 'ਨੋ ਸਮੋਕਿੰਗ', 'ਕਮੀਨੇ', 'ਸੱਤ ਖੂਨ ਮਾਫ' ਅਤੇ 'ਸਟਾਈਕਰ' ਵਰਗੀਆਂ ਫਿਲਮਾਂ ਲਈ ਗੀਤ ਗਾਏ।

Punjabi Bollywood Tadka


Tags: Vishal Bhardwaj Birthday Haider Cricket National Film Awards Indian Film Director

Edited By

Kapil Kumar

Kapil Kumar is News Editor at Jagbani.