ਮੁੰਬਈ— ਬਾਲੀਵੁੱਡ ਫਿਲਮ 'ਮੁੰਨਾ ਭਾਈ ਐੱਮ. ਬੀ. ਬੀ. ਐੱਸ' ਦਾ ਹਰ ਕਿਰਦਾਰ ਇੰਨਾ ਮਜ਼ੇਦਾਰ ਸੀ ਕਿ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਦਰਸ਼ਕ ਭੁੱਲ ਨਹੀਂ ਸਕਦੇ। ਇਨ੍ਹਾਂ 'ਚੋਂ ਇਕ ਕਿਰਦਾਰ ਵਿਸ਼ਾਲ ਠੱਕਰ ਦਾ ਸੀ, ਜੋ ਲੜਕੀ ਦੇ ਲਈ ਸੁਸਾਇਡ ਕਰਨ ਲੱਗਾ ਸੀ। ਫਿਰ ਮੁੰਨਾ ਦੀ 'ਜਾਦੂ ਦੀ ਝੱਪੀ' ਉਸ ਨੂੰ ਠੀਕ ਕਰ ਦਿੰਦੀ ਹੈ। ਇਹੀ ਵਿਸ਼ਾਲ ਠੱਕਰ ਪਿਛਲੇ 20 ਮਹੀਨੇ ਤੋਂ ਲਾਪਤਾ ਹੈ, ਜਿਸ ਦਾ ਹੁਣ ਤੱਕ ਕੋਈ ਅਤਾ-ਪਤਾ ਨਹੀਂ ਹੈ। ਵਿਸ਼ਾਲ ਨੇ 'ਮੁੰਨਾ ਭਾਈ' ਤੋਂ ਇਲਾਵਾ 'ਚਾਂਦਨੀ ਬਾਰ' ਅਤੇ ਕਈ ਸਾਰੇ ਟੀ.ਵੀ. ਸੀਰੀਅਲ 'ਚ ਵੀ ਕੰਮ ਕੀਤਾ ਸੀ। 31 ਦਸੰਬਰ ਦੀ ਰਾਤ ਵਿਸ਼ਾਲ ਆਪਣੀ ਗਰਲਫ੍ਰੈਂਡ ਦੇ ਨਾਲ ਮੂਵੀ ਦੇਖਣ ਨਿਕਲੇ ਸਨ। ਉਸ ਤੋਂ ਬਾਅਦ ਕਦੀ ਘਰ ਨਹੀਂ ਵਾਪਸ ਆਏ। ਵਿਸ਼ਾਲ ਦੇ ਪਰਿਵਾਰ ਨੇ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਪਰ ਉਨ੍ਹਾਂ ਦਾ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ।
ਖਬਰਾਂ ਮੁਤਾਬਕ ਜਦੋਂ ਵਿਸ਼ਾਲ ਦੀ ਮਾਂ ਦੁਰਗਾ ਠੱਕਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ, ''ਹਰ ਸਵੇਰ ਮੈਂ ਇੱਥੇ ਸੋਚ ਕੇ ਉੱਠਦੀ ਹਾਂ ਕਿ ਅੱਜ ਮੇਰਾ ਬੇਟਾ ਵਾਪਸ ਆ ਜਾਵੇਗਾ ਜਾਂ ਮੈਨੂੰ ਕਾਲ ਕਰੇਗਾ। ਪੁਲਸ ਉਸ ਨੂੰ ਨਹੀਂ ਲੱਭ ਪਾਈ ਪਰ ਮੇਰੀ ਉਮੀਦ ਅਜੇ ਤੱਕ ਟੁੱਟੀ ਨਹੀਂ ਹੈ। ਵਿਸ਼ਾਲ ਦੇ ਗਾਇਬ ਹੋਣ ਨਾਲ ਦੋ ਮਹੀਨੇ ਪਹਿਲੇ ਇਕ ਮਾਡਲ ਨੇ ਵਿਸ਼ਾਲ 'ਤੇ ਰੇਪ ਅਤੇ ਧੋਖਾ ਦੇਣ ਦਾ ਦੋਸ਼ ਲਗਾਇਆ ਸੀ। ਮਾਡਲ ਦਾ ਕਹਿਣਾ ਸੀ ਕਿ ਵਿਸ਼ਾਲ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ 'ਚ ਉਸ ਨੇ ਧੋਖਾ ਦੇ ਦਿੱਤਾ। ਉੱਥੇ ਵਿਸ਼ਾਲ ਦਾ ਮਾਂ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਦੱਸਿਆ। ਇਸ ਦੋਸ਼ ਤੋਂ ਬਾਅਦ ਵਿਸ਼ਾਲ ਦੇ ਕਰੀਅਰ 'ਤੇ ਵੀ ਪ੍ਰਭਾਵ ਪਿਆ ਸੀ। ਉਸ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ, ਜਿਸ ਦੇ ਕਾਰਨ ਉਹ ਡਿਪ੍ਰੈਸ਼ਨ 'ਚ ਚੱਲਿਆ ਗਿਆ ਸੀ। ਉਹ ਸ਼ਾਂਤ ਰਹਿਣ ਲੱਗਾ ਸੀ। ਪੂਰਾ ਪਰਿਵਾਰ ਉਨ੍ਹਾਂ ਨੂੰ ਡਿਪ੍ਰੈਸ਼ਨ ਤੋਂ ਨਿਕਾਲਣ ਦੀ ਕੋਸ਼ਿਸ਼ ਕਰਦਾ। ਫਿਲਮ ਅਚਾਨਕ ਉਹ ਕਿਤੇ ਲਾਪਤਾ ਹੋ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਸ਼ਾਲ ਇਕ ਜਨਵਰੀ 2016 ਤੋਂ ਗਾਇਬ ਹੈ। ਕਈ ਫਿਲਮਾਂ 'ਚ ਛੋਟੇ-ਮੋਟੇ ਰੋਲ ਕਰਨ ਵਾਲੇ ਵਿਸ਼ਾਲ ਸਟਾਰ ਬਣਨਾ ਚਾਹੁੰਦੇ ਹਨ ਪਰ ਇਕ ਰੇਪ ਕੇਸ ਨੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਵਿਸ਼ਾਲ ਨੇ 'ਤਾਰਕ ਮਹਿਤਾ ਦਾ ਉਲਟਾ ਚਸ਼ਮਾ' 'ਚ ਵੀ ਕੰਮ ਕੀਤਾ ਸੀ। ਉਹ ਆਖਰੀ ਵਾਰ ਸੀਰੀਅਲ 'ਥੱਪਕੀ ਪਿਆਰ ਕੀ' 'ਚ ਨਜ਼ਰ ਆਏ ਸਨ।