FacebookTwitterg+Mail

Movie Review : ਦੇਸ਼ਭਗਤੀ 'ਤੇ ਆਧਾਰਿਤ ਹੈ ਕਮਲ ਹਾਸਨ ਦੀ ਫਿਲਮ 'ਵਿਸ਼ਵਰੂਪ 2'

vishwaroopam 2
10 August, 2018 03:23:38 PM

ਮੁੰਬਈ (ਬਿਊਰੋ)— ਸੁਪਰਸਟਾਰ ਕਮਲ ਹਾਸਨ ਵਲੋਂ ਨਿਰਦੇਸ਼ਿਤ ਅਤੇ ਲਿਖੀ ਗਈ ਫਿਲਮ 'ਵਿਸ਼ਵਰੂਪ 2' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਕਮਲ ਹਾਸਨ, ਜੈਦੀਪ ਅਹਲਾਵਤ, ਰਾਹੁਲ ਬੋਸ, ਪੂਜਾ ਕੁਮਾਰ, ਸ਼ੇਖਰ ਕਪੂਰ, ਵਹੀਦਾ ਰਹਿਮਾਨ, ਐਂਡ੍ਰਿਆ ਜੇਰੇਮਿਆ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।


ਕਹਾਣੀ
ਫਿਲਮ ਦੀ ਕਹਾਣੀ ਰਾਅ ਏਜੰਟ ਮੇਜਰ ਵਿਸ਼ਾਮ ਅਹਿਮਦ ਕਸ਼ਮੀਰੀ (ਕਮਲ ਹਾਸਨ) ਦੀ ਹੈ ਜਿਸ ਦੀ ਪਤਨੀ ਨਿਰੂਪਮਾ (ਪੂਜਾ ਕੁਮਾਰ) ਹੈ। ਵਿਸ਼ਾਮ ਜਦੋਂ ਅਲਕਾਇਦਾ ਦੇ ਮਿਸ਼ਨ 'ਤੇ ਵਿਸ਼ਵਰੂਪ 1 'ਚ ਨਿਕਲਦਾ ਹੈ ਤਾਂ ਉੱਥੋਂ ਹੀ ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ। ਵਿਸ਼ਾਮ ਨੂੰ ਇਸ ਵਾਰ ਮਿਸ਼ਨ ਦੇ ਤਹਿਤ ਉਮਰ ਕੁਰੈਸ਼ੀ (ਰਾਹੁਲ ਬੋਸ) ਵਲੋਂ ਫੈਲਾਏ ਗਏ ਆਤੰਕਵਾਦ ਨੂੰ ਖਤਮ ਕਰਨਾ ਹੈ। ਮਿਸ਼ਨ ਦੌਰਾਨ ਉਸ ਦੀ ਮੁਲਾਕਾਤ ਅਲੱਗ ਤਰ੍ਹਾਂ ਦੇ ਲੋਕਾਂ ਅਤੇ ਕਈ ਘਟਨਾਵਾਂ ਨਾਲ ਹੁੰਦੀ, ਜਿਸ ਦੌਰਾਨ ਵਿਸ਼ਾਮ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਹੀ ਕਹਾਣੀ 'ਚ ਸਲੀਮ (ਜੈਦੀਪ ਅਹਲਾਵਤ) ਵਿਸ਼ਾਮ ਦੀ ਮਾਂ (ਵਹੀਦਾ ਰਹਿਮਾਨ), ਕਰਨਲ ਜਗਨਾਥ (ਸ਼ੇਖਰ ਕਪੂਰ) ਅਤੇ ਹੋਰ ਕਈ ਕਿਰਦਾਰਾਂ ਦੀ ਐਂਟਰੀ ਹੁੰਦੀ ਹੈ। ਫਿਲਮ 'ਚ ਬਹੁਤ ਸਾਰੇ ਉਤਾਰ-ਚੜਾਅ ਦੇਖਣ ਨੂੰ ਮਿਲਦੇ ਹਨ। ਕੀ ਉਮਰ ਕੁਰੈਸ਼ੀ ਵਲੋਂ ਫੈਲਾਏ ਅੱਤਵਾਦ ਨੂੰ ਵਿਸ਼ਾਮ ਖਤਮ ਕਰ ਪਾਉਂਦਾ ਹੈ ਜਾਂ ਅੰਤ ਕੀ ਹੁੰਦਾ ਹੈ। ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ ?
ਫਿਲਮ ਦੀ ਕਹਾਣੀ ਕਮਲ ਹਸਨ ਦੇ ਸਟਾਈਲ ਦੀ ਹੈ। ਫਿਲਮ 'ਚ ਜ਼ਬਰਦਸਤ ਐਕਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਆਕਰਸ਼ਨ ਦਾ ਕੇਂਦਰ ਹੈ। ਕਮਲ ਹਾਸਨ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ ਅਤੇ ਇਸ ਉਮਰ 'ਚ ਵੀ ਕੰਮ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਪਰਦੇ 'ਤੇ ਨਜ਼ਰ ਆ ਰਹੀ ਹੈ। ਫਿਲਮ ਦਾ ਨਿਰਦੇਸ਼ਨ ਕਾਫੀ ਸ਼ਾਨਦਾਰ ਹੈ ਅਤੇ ਸਿਨੇਮੇਟੋਗ੍ਰਾਫੀ ਦੇ ਨਾਲ-ਨਾਲ ਜਿੱਥੇ ਫਿਲਮ ਨੂੰ ਸ਼ੂਟ ਕੀਤਾ ਗਿਆ, ਉਹ ਸੈੱਟ ਕਮਾਲ ਦੇ ਹਨ। ਬੈਕਗਰਾਊਂਡ ਸਕੋਰ ਅਤੇ ਟਾਈਟਲ ਟਰੈਕ ਕਾਫੀ ਵਧੀਆ ਹੈ।


ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 55 ਕਰੋੜ ਦੱਸਿਆ ਜਾ ਰਿਹਾ ਹੈ। ਇਸ ਫਿਲਮ ਨੂੰ ਹਿੰਦੀ ਭਾਸ਼ਾ 'ਚ ਕਰੀਬ 4,500 ਸ਼ੋਅ ਮਿਲੇ ਹਨ। ਇਹ ਫਿਲਮ ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਸਫਲ ਰਹਿੰਦੀ ਹੈ ਜਾਂ ਨਹੀਂ।


Tags: Kamal Haasan Pooja Kumar Rahul Bose Vishwaroopam 2 Movie Review Bollywood Actor

Edited By

Kapil Kumar

Kapil Kumar is News Editor at Jagbani.