FacebookTwitterg+Mail

ਸੁਪਰਸਟਾਰ ਅਜੀਤ ਕੁਮਾਰ ਦੀ 'ਵਿਸ਼ਵਾਸਮ' ਦਾ ਟਰੇਲਰ ਰਿਲੀਜ਼

viswasam official trailer
30 December, 2018 04:43:50 PM

ਮੁੰਬਈ (ਬਿਊਰੋ)— ਸਾਊਥ ਦੇ ਸੁਪਰਸਟਾਰ ਅਜੀਤ ਕੁਮਾਰ ਦੀ ਫਿਲਮ 'ਵਿਸ਼ਵਾਸਮ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ 'ਚ ਅਜੀਤ ਕੁਮਾਰ ਆਪਣੇ ਚਿਰ ਪਰਿਚਿਤ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਫਿਲਮ 'ਚ ਅਜੀਤ ਦਾ ਐਕਸ਼ਨ ਅੰਦਾਜ਼ ਵੀ ਦੇਖਣ ਨੂੰ ਮਿਲੇਗਾ, ਜੋ ਕਿ ਟਰੇਲਰ ਤੋਂ ਸਾਫ ਜ਼ਾਹਰ ਹੁੰਦਾ ਹੈ। ਟਵਿਟਰ 'ਤੇ ਅਜੀਤ ਦਾ ਨਾਂ #Thala ਵੀ ਟਰੈਂਡ ਕਰ ਰਿਹਾ ਹੈ।


ਦੱਸ ਦੇਈਏ ਕਿ ਫਿਲਮ 'ਵਿਸ਼ਵਾਸਮ' ਦੇ ਟਰੇਲਰ ਨੂੰ 1 ਘੰਟੇ 'ਚ 1 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਟਰੇਲਰ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਅਗਲੇ ਸਾਲ ਪੋਂਗਲ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਫਿਲਮ ਦੇ ਗੀਤ ਤੇ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਫੈਨਜ਼ ਇਸ ਫਿਲਮ ਦੇ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਫਿਲਮ ਦਾ ਫਰਸਟ ਹਾਫ ਥੇਨੀ ਜਿਲੇ ਦੇ ਇਕ ਪਿੰਡ 'ਚ ਸ਼ੂਟ ਕੀਤਾ ਗਿਆ ਹੈ। ਫਿਲਮ 'ਚ 'ਨੈਣਤਾਰਾ' ਦਾ ਨਾਂ ਨਿਰੰਜਨਾ ਤੇ ਅਜੀਤ ਦਾ ਨਾਂ ਥੁਕੁ ਦੁਰਈ ਹੈ। ਨੈਣਤਾਰਾ ਫਿਲਮ 'ਚ ਅਜੀਤ ਦੀ ਪਤਨੀ ਦੀ ਭੂਮਿਕਾ ਨਿਭਾ ਰਹੀ ਹੈ।  


Tags: Viswasam Official Trailer Ajith Kumar Nayanthara Sathya Jyothi Films

Edited By

Sunita

Sunita is News Editor at Jagbani.