FacebookTwitterg+Mail

ਵਿਵੇਕ ਅਗਨੀਹੋਤਰੀ ਦੀ ਇਸ ਸ਼ਾਰਟ ਫਿਲਮ ਨੇ ਜਿੱਤਿਆ 'ਦਾਦਾ ਸਾਹਿਬ ਫਾਲਕੇ ਐਵਾਰਡ'

    1/2
14 May, 2017 12:30:08 PM

ਮੁੰਬਈ— ਫਿਲਮਕਾਰ ਵਿਵੇਕ ਅਗਨਹੋਤਰੀ ਦੀ ਪਹਿਲੀ ਸ਼ਾਰਟ ਫਿਲਮ 'ਮਹੁਮੱਦ ਅਤੇ ਊਰਵਸ਼ੀ' ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਲ ਹੀ 'ਚ ਅਗਨੀਹੋਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦੀ ਜਾਣਕਾਰੀ ਬਾਰੇ ਟਵੀਟ ਕਰਦੇ ਹੋਏ ਕਿਹਾ, ''ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਪਹਿਲੀ ਸ਼ਾਰਟ ਫਿਲਮ 'ਮਹੁਮੱਦ ਅਤੇ ਊਰਵਸ਼ੀ' ਨੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਜਿੱਤਿਆ ਹੈ। ਮਯੂਖ ਰੇ ਨੂੰ ਸਰਵਉਚ ਅਭਿਨੇਤਾ ਦਾ ਪੁਰਸਕਾਰ 'ਬੁੱਧਾ ਇੰਨ ਏ ਟ੍ਰੈਫਿਕ ਜਾਮ' ਦੇ ਇਕ ਸਾਲ।''

ਜ਼ਿਕਰਯੋਗ ਹੈ ਕਿ ਅਗਨੀਹੋਤਰੀ ਇਸ ਫਿਲਮ ਦੇ ਨਿਰਮਾਤਾ ਤੋਂ ਇਲਾਵਾ ਲੇਖਕ ਵੀ ਹਨ। ਇਸ ਫਿਲਮ 'ਚ ਮਯੂਖ ਰੇ, ਮਨੋਜ ਰਘੂਵੀਰ ਸ਼ਰਮਾ ਅਤੇ ਖੂਸ਼ਬੂ ਉਪਾਦਿਆ ਵਰਗੇ ਸਿਤਾਰੇ ਅਹਿਮ ਕਿਰਦਾਰਾਂ 'ਚ ਨਜ਼ਰ ਆਏ ਹਨ। ਇਸ ਤੋਂ ਇਲਾਵਾ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਸ਼ੀ ਕਪੂਰ ਕਾਫੀ ਸਮਾਂ ਪਹਿਲਾਂ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਸਨ।


Tags: Vivek Agnihotri short film Dadasaheb Phalke Award Mohammad and urvashi ਵਿਵੇਕ ਅਗਨੀਹੋਤਰੀ ਦਾਦਾ ਸਾਹਿਬ ਫਾਲਕੇ ਐਵਾਰਡ