ਨਵੀਂ ਦਿੱਲੀ— ਹਾਲ ਦੇ ਦਿਨਾਂ 'ਚ ਵਿਆਹ ਦੇ ਬੰਧਨ 'ਚ ਬੱਝੇ ਟੀ. ਵੀ. ਸਿਤਾਰੇ ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਕੁਝ ਸਮਾਂ ਕੱਢ ਕੇ ਉਦੈਪੁਰ ਗਏ ਸਨ। ਇਸ ਵਾਰ ਮੁੜ ਇਸ ਜੋੜੀ ਨੇ ਆਪਣੇ ਕੰਮ 'ਚੋਂ ਕੁਝ ਸਮਾਂ ਕੱਢ ਕੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਛੁੱਟੀ ਲਈ। ਇਸ ਛੁੱਟੀ 'ਚ ਵਿਵੇਕ ਆਪਣੇ ਮਾਪਿਆਂ ਨੂੰ ਮਿਲਣ ਹਰਿਆਣਾ ਗਏ ਸਨ।
ਅਭਿਨੇਤਾ ਵਿਵੇਕ ਦਹੀਆ ਅੱਜਕਲ ਸੀਰੀਅਲ 'ਕਵਚ' 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਉਥੇ ਦਿਵਿਆਂਕਾ ਸਟਾਰ ਪਲੱਸ ਦੇ ਸੀਰੀਅਲ 'ਯੇ ਹੈਂ ਮੁਹੱਬਤੇਂ' 'ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਵਿਵੇਕ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਪਤਨੀ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਲਿਖਿਆ, 'Time to take a break and visit folks. #JaataKaChhora
#HaryanaKiBahu'