ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਵੇਕ ਓਬਰਾਏ ਸੋਮਵਾਰ ਨੂੰ 42 ਸਾਲ ਦੇ ਹੋ ਗਏ। 3 ਸਤੰਬਰ 1976 ਨੂੰ ਹੈਦਰਾਬਾਦ ਵਿਚ ਜਨਮ ਲੈਣ ਵਾਲੇ ਵਿਵੇਕ ਨੂੰ ਅਦਾਕਾਰੀ ਦੀ ਕਲਾ ਵਿਰਾਸਤ 'ਚ ਮਿਲੀ। ਉਨ੍ਹਾਂ ਦੇ ਪਿਤਾ ਸੁਰੇਸ਼ ਓਬਰਾਏ ਫਿਲਮ ਇੰਡਸਟਰੀ ਦੇ ਮਸ਼ੂਹਰ ਅਦਾਕਾਰ ਹਨ।
ਵਿਵੇਕ ਨੇ ਆਪਣੇ ਸਿਨੇ ਕੈਰੀਅਰ ਦੀ ਸ਼ੁਰੂਆਤ ਸਾਲ 2002 'ਚ ਪ੍ਰਦਰਸ਼ਿਤ ਰਾਮ ਗੋਪਾਲ ਵਰਮਾ ਦੀ ਫਿਲਮ ਕੰਪਨੀ ਨਾਲ ਕੀਤੀ। ਇਸ ਫਿਲਮ 'ਚ ਵਿਵੇਕ ਨੇ ਨਾਂਹਪੱਖੀ ਕਿਰਦਾਰ ਨਿਭਾਇਆ।
ਇਸ ਫਿਲਮ ਲਈ ਉਹ ਸਰਬੋਤਮ ਸਹਾਇਕ ਅਦਾਕਾਰ ਅਤੇ ਸਰਬੋਤਮ ਡੈਬਿਊ ਕਲਾਕਾਰ ਲਈ ਸਨਮਾਨਿਤ ਕੀਤੇ ਗਏ।
ਵਿਵੇਕ ਨੇ ਆਪਣੇ 15 ਸਾਲ ਦੇ ਫਿਲਮੀ ਕਰੀਅਰ 'ਚ ਚੁਨਿੰਦਾ ਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ 'ਚ 'ਸਾਥੀਆਂ', 'ਮਸਤੀ', 'ਯੁਵਾ', 'ਸ਼ੂਟਆਊਟ ਐਟ ਲੋਖੰਡਵਾਲਾ' ਵਰਗੀਆਂ ਫਿਲਮਾਂ ਸ਼ਾਮਲ ਹਨ। ਉਨ੍ਹਾਂ ਨੂੰ ਆਖਰੀ ਵਾਰ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਬੈਂਕ ਚੋਰ' 'ਚ ਦੇਖਿਆ ਗਿਆ ਸੀ।
ਇਸ ਤੋਂ ਇਲਾਵਾ ਵਿਵੇਕ ਸਾਊਥ ਇੰਡਸਟਰੀ 'ਚ ਵੀ ਐਕਟਿਵ ਹੈ। ਵਿਵੇਕ ਇਕ ਫਿਲਮ ਲਈ 3 ਤੋਂ 4 ਕਰੋੜ ਲੈਂਦੇ ਹਨ। ਫਿਲਮਾਂ ਤੋਂ ਇਲਾਵਾ ਵਿਵੇਕ ਦਾ ਖੁਦ ਪ੍ਰੋਡਕਸ਼ਨ ਹਾਊਸ ਵੀ ਹੈ। ਉਨ੍ਹਾਂ ਦੀ ਆਪਣੀ ਕੰਸਟ੍ਰਕਸ਼ਨ ਕੰਪਨੀ ਵੀ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਕਈ ਸਟਾਰਟਅੱਪ 'ਚ ਵੀ ਇੰਵੈਸਟ ਕੀਤਾ ਹੈ।
ਇਨ੍ਹਾਂ 'ਚ ਜ਼ਿਆਦਾਤਰ ਸਿਹਤ ਅਤੇ ਅਜ਼ੂਕੈਸ਼ਨ ਨਾਲ ਹੀ ਜੁੜੇ ਹੋਏ ਹਨ। ਸੂਤਰਾਂ ਮੁਤਾਬਕ ਵਿਵੇਕ ਓਬਰਾਏ ਕੋਲ ਡੇਢ ਕਰੋੜ ਡਾਲਰ ਯਾਨੀ ਲਗਭਗ ਇਕ ਅਰਬ ਰੁਪਏ ਦੀ ਸੰਪਤੀ ਹੈ। ਵਿਵੇਕ ਸੋਸ਼ਲੀ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨੀਂ ਕਿਸੇ ਨਾ ਕਿਸੇ ਦੀ ਮਦਦ ਕਰਦੇ ਹੀ ਰਹਿੰਦੇ ਹਨ।