ਮੁੰਬਈ(ਬਿਊਰੋ)— ਸਾਲ 2018 'ਚ ਟੀ. ਵੀ. ਇੰਡਸਟਰੀ 'ਚ ਕਈ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਇਸ 'ਚ ਗੌਤਮ ਰੋਡੇ-ਪੰਖੁੜੀ ਅਵਸਥੀ, ਗੌਰਵ ਚੋਪੜਾ-ਹਿਤਿਸ਼ਾ, ਰੋਸ਼ੈਲ ਰਾਵ-ਕੀਥ ਤੇ ਦੀਪਿਕਾ ਕੱਕੜ-ਸ਼ੋਏਬ ਇਬ੍ਰਾਹਿਮ ਸ਼ਾਮਲ ਹਨ।
ਹੁਣ ਇਸ ਲਿਸਟ 'ਚ ਇਕ ਹੋਰ ਨਾਂ ਜੁੜ ਚੁੱਕੀ। ਅਸਲ 'ਚ 'ਇਸ਼ਕਬਾਜ਼' ਦੀ ਅਦਾਕਾਰਾ ਵਿਵਿਧਾ ਕਿਰਤੀ ਨੇ ਹਾਲ ਹੀ 'ਚ ਆਪਣੇ ਪ੍ਰੇਮੀ ਵਰੁਣ ਨਾਲ ਵਿਆਹ ਕਰਵਾਇਆ ਹੈ।
ਦੁਬਈ ਬੈਸਡ ਕੋਰੀਓਗ੍ਰਾਉਰ ਹੈ ਵਰੁਣ
ਵਿਵਿਧਾ ਦੇ ਪਤੀ ਵਰੁਣ ਬੈਸਡ ਕੋਰੀਓਗ੍ਰਾਫਰ ਹੈ। ਉਸ ਦਾ ਵਿਆਹ ਲਵ ਸਟੋਰੀ ਘੱਟ ਤੇ ਅਰੈਂਜ ਮੈਰਿਜ ਜ਼ਿਆਦਾ ਹੈ। ਅਦਾਕਾਰਾ ਮੁਤਾਬਕ ਵਰੁਣ ਉਸ ਦਾ ਬਚਪਨ ਦਾ ਦੋਸਤ ਹੈ।
ਦੋਵਾਂ ਦੀ ਲਵ ਸਟੋਰੀ ਉਸ ਸਮੇਂ ਸ਼ੁਰੂ ਹੋਈ ਜਦੋਂ ਵਿਵਿਧਾ ਮੁੰਬਈ ਤੇ ਵਰੁਣ ਦੁਬਈ ਸ਼ਿਫਟ ਹੋਏ।
ਇਹੀ ਉਹ ਸਮਾਂ ਸੀ ਜਦੋਂ ਇਹ ਕੱਪਲ ਇਕ-ਦੂਜੇ ਦੇ ਕਰੀਬ ਆਏ।
ਵਿਵਿਧਾ ਨੇ ਵਿਆਹ ਤੋਂ ਪਹਿਲਾਂ ਦੋਸਤਾਂ ਨੂੰ ਬੈਚਲਰ ਪਾਰਟੀ ਵੀ ਦਿੱਤੀ। ਦੋਵੇਂ ਦੇ ਵਿਆਹ 'ਚ ਸਿਰਫ ਖਾਸ ਲੋਕ ਹੀ ਸ਼ਾਮਲ ਹੋਏ ਸਨ।