ਮੁੰਬਈ- 'ਬਿਗ ਬੌਸ 10' ਦਾ ਘਰ ਜ਼ਿਆਦਾਤਰ ਲੜਾਈਆਂ ਦੇ ਨਾਲ-ਨਾਲ ਅਫੇਅਰਜ਼ ਲਈ ਵੀ ਜਾਣਿਆ ਜਾਂਦਾ ਹੈ। ਸੀਜ਼ਨ 10 ਦੀ ਸ਼ੁਰੂਆਤ 'ਚ ਮੋਨਾਲਿਸਾ ਅਤੇ ਮਨੁ ਪੰਜਾਬੀ ਦੀਆਂ ਨਜ਼ਦੀਕੀਆਂ 'ਟੌਕ ਆਫ ਦਿ ਟਾਊਨ' ਬਣੀਆਂ ਸਨ। ਉਂਝ ਇਨ੍ਹਾਂ ਨੂੰ ਛੱਡ ਕੇ ਹੋਰ ਇਕ ਕੱਪਲ ਦੀਆਂ ਨਜ਼ਦੀਕੀਆਂ 'ਬਿਗ ਬੌਸ' ਦੇ ਘਰ ਸਾਫ ਦੇਖੀਆਂ ਜਾ ਰਹੀਆਂ ਹਨ। ਇਹ ਕੱਪਲ ਵੀਜੇ ਬਾਣੀ ਅਤੇ ਜੇਸਨ ਸ਼ਾਹ ਹਨ। ਤੁਹਾਨੂੰ ਦੱਸ ਦਈਏ ਕਿ ਸ਼ੋਅ ਦੀ ਸ਼ੁਰੂਆਤ 'ਚ ਵੀਜੇ ਬਾਣੀ ਅਤੇ ਗੌਰਵ ਚੋਪੜਾ ਨੂੰ ਕਾਫੀ ਚੰਗਾ ਦੋਸਤ ਮੰਨਿਆ ਜਾ ਰਿਹਾ ਸੀ ਪਰ ਹਾਲ ਦੇ ਦਿਨਾਂ 'ਚ ਦੋਹਾਂ ਦੀ ਜਮ ਕੇ ਲੜਾਈ ਹੋ ਰਹੀ ਹੈ। ਗੌਰਵ ਨਾਲ ਦੂਰੀ ਬਣਾ ਰਹੀ ਬਾਣੀ ਹੁਣ ਵਾਈਲਡ ਕਾਰਡ ਉਮੀਦਵਾਰ ਜੇਸਨ ਸ਼ਾਹ ਦੇ ਕਰੀਬ ਆ ਰਹੀ ਹੈ।
ਵੀਰਵਾਰ ਰਾਤ ਪ੍ਰਸਾਰਿਤ ਹੋਏ ਐਪੀਸੋਡ 'ਚ ਘਰ ਦੀਆਂ ਲਾਈਟਸ ਬੰਦ ਹੋਣ ਦੇ ਬਾਅਦ ਦੋਹਾਂ ਨੂੰ ਇਕ ਹੀ ਬੈੱਡ 'ਤੇ ਦੇਖਿਆ ਗਿਆ। ਭਲੇ ਹੀ 'ਬਿਗ ਬੌਸ' ਦੇ ਘਰ ਦੇ ਅੰਦਰ ਵੀਜੇ ਬਾਣੀ ਅਤੇ ਜੇਸਨ ਦੀ ਇੰਟੀਮੇਸੀ ਵੱਧ ਰਹੀ ਹੋਵੇ ਪਰ ਤੁਹਾਨੂੰ ਦੱਸ ਦਈਏ ਕਿ ਅਸਲ ਜ਼ਿੰਦਗੀ 'ਚ ਇਹ ਦੋਵੇਂ ਕਿਸੇ ਹੋਰ ਰਿਲੇਸ਼ਨਸ਼ਿਪ 'ਚ ਹਨ। ਅਸਲ ਜ਼ਿੰਦਗੀ 'ਚ ਬਾਣੀ ਟੀ. ਵੀ. ਅਦਾਕਾਰ ਯੁਵਰਾਜ ਠਾਕੁਰ ਨਾਲ ਰਿਲੇਸ਼ਨਸ਼ਿਪ 'ਚ ਹੈ। ਅਦਾਕਾਰ ਅਤੇ ਫਿਟਨੈਸ ਕੋਚ ਜੇਸਨ ਸ਼ਾਹ ਆਪਣੀ ਲਵ-ਲਾਈਫ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਪਿਛਲੇ ਡੇਢ ਸਾਲ ਤੋਂ ਉਹ ਦਾਨੀਏਲ ਪਾਬਲਨ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ਦੋਹਾਂ ਦੀਆਂ ਕਈ ਫੋਟੋਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ।