ਮੁੰਬਈ (ਬਿਊਰੋ)— ਸਾਲ ਦੇ ਸਭ ਤੋਂ ਵੱਡੇ ਐਵਾਰਡ ਸ਼ੋਅ 'ਚੋਂ ਇਕ ਵੋਗ ਬਿਊਟੀ ਐਵਾਰਡਜ਼ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ ਹਨ। ਬੀਤੀ ਰਾਤ ਇਸ ਐਵਾਰਡ ਸ਼ੋਅ ਦਾ ਆਯੋਜਨ ਮੁੰਬਈ 'ਚ ਕੀਤਾ ਗਿਆ। ਰੈੱਡ ਕਾਰਪੇਟ 'ਤੇ ਦੀਆ ਮਿਰਜ਼ਾ, ਮੱਲਿਕਾ ਸ਼ੇਰਾਵਤ, ਰਿਚਾ ਚੱਢਾ ਵਰਗੇ ਸਟਾਰਜ਼ ਨਜ਼ਰ ਆਏ।
ਇਸ ਐਵਾਰਡ ਸ਼ੋਅ ਦੌਰਾਨ ਲਾਲ ਰੰਗ ਦੀ ਡਰੈੱਸ 'ਚ ਦੀਆ ਮਿਰਜ਼ਾ ਕਾਫੀ ਗਲੈਮਰਸ ਲੱਗ ਰਹੀ ਸੀ। ਉੱਥੇ ਹੀ ਮੱਲਿਕਾ ਸ਼ੇਵਾਰਤ ਮਰੂਮ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆਈ। ਇਸ ਐਵਾਰਡ ਸਮਾਰੋਹ 'ਚ ਅਭਿਨੇਤਾ ਅਲੀ ਫਜ਼ਲ ਆਪਣੀ ਪ੍ਰੇਮਿਕਾ ਰਿਚਾ ਚੱਢਾ ਨਾਲ ਪਹੁੰਚੇ।
ਇਸ ਤੋਂ ਇਲਾਵਾ ਮੰਦਿਰਾ ਬੇਦੀ, ਰਵੀਨਾ ਟੰਡਨ, ਬੰਨਿਤਾ ਸੰਧੂ, ਵਿਦਿਆ ਬਾਲਨ, ਕੈਟਰੀਨਾ ਕੈਫ , ਮੰਦਿਰਾ ਬੇਦੀ, ਸੋਨਲ ਚੌਹਾਨ, ਮਾਨੁਸ਼ੀ ਛਿੱਲਰ ਸਮੇਤ ਕਈ ਵਰਗੀਆਂ ਅਭਿਨੇਤਰੀਆਂ ਐਵਾਰਡ ਸ਼ੋਅ 'ਚ ਨਜ਼ਰ ਆਈਆਂ।
ਨੇਹਾ ਧੂਪੀਆ ਪਤੀ ਅੰਗਦ ਬੇਦੀ ਨਾਲ ਇਸ ਐਵਾਰਡ ਸ਼ੋਅ 'ਚ ਪਹੁੰਚੀ।