FacebookTwitterg+Mail

'ਗਲੀ ਬੁਆਏ': 'ਵਾਇਸ ਆਫ ਦਾ ਸਟਰੀਟਸ' ਦਾ ਪੰਜਵਾਂ ਐਪੀਸੋਡ ਹੋਇਆ ਰਿਲੀਜ਼

voice of the streets
07 February, 2019 05:19:18 PM

ਮੁੰਬਈ(ਬਿਊਰੋ)— 'ਗਲੀ ਬੁਆਏ' ਦੇ ਨਿਰਮਾਤਾਵਾਂ ਨੇ 'ਵਾਇਸ ਆਫ ਦਾ ਸਟਰੀਟਸ' ਦਾ 5ਵਾਂ ਐਪੀਸੋਡ ਰਿਲੀਜ਼ ਕਰ ਦਿੱਤਾ ਹੈ। ਨੇਜੀ, ਸਪਿਟਫਾਇਰ, ਮੈਕ ਅਲਤਾਫ ਅਤੇ ਕ੍ਰਿਸ਼ਣਾ 'ਤੇ ਫਿਲਮਾਏ ਗਏ ਪਿਛਲੇ ਐਪੀਸੋਡਸ ਦੇ ਪ੍ਰਤੀ ਦਰਸ਼ਕਾਂ ਵਲੋਂ ਸ਼ਾਨਦਾਰ ਪ੍ਰਤੀਕਿਰਿਆ ਹਾਸਿਲ ਕਰਨ ਤੋਂ ਬਾਅਦ ਹੁਣ ਨਿਰਮਾਤਾਵਾਂ ਨੇ ਕਾਮ ਭਾਰੀ 'ਤੇ ਫਿਲਮਾਇਆ ਗਿਆ ਨਵਾਂ ਐਪੀਸੋਡ ਰਿਲੀਜ਼ ਕਰ ਦਿੱਤਾ ਹੈ। 'ਵਾਇਸ ਆਫ ਦਾ ਸਟਰੀਟਸ' 5ਵੀਂ ਸੀਰੀਜ਼ 'ਚ, ਰੈਪਰ ਕਾਮ ਭਾਰੀ ਆਪਣੇ ਜ਼ਿੰਦਗੀ, ਦੋਸਤ,  ਪਰਿਵਾਰ ਅਤੇ ਆਪਣੇ ਨੇੜੇ ਦੇ ਸਮਾਜ ਦੀ ਯਥਾਰਥਵਾਦੀ ਹਾਲਤ ਬਾਰੇ 'ਚ ਰੈਪ ਕਰਦੇ ਹੋਏ ਨਜ਼ਰ  ਆ ਰਹੇ ਹਨ। 'ਵਾਇਸ ਆਫ ਦਾ ਸਟਰੀਟਸ' ਮੂਲ 'ਗਲੀ ਬੁਆਏ' ਅਜਿਹੀ ਸੀਰੀਜ਼ ਹੈ ਜਿਸ 'ਚ ਗਲੀਆਂ ਦੇ ਪ੍ਰਸਿੱਧ ਰੈਪਰਸ ਇਕ ਮਿੰਟ ਦੀ ਵੀਡੀਓ 'ਚ ਰੈਪਰ ਹੋਣ ਦੀ ਆਪਣੀ ਯਾਤਰਾ ਨੂੰ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਰੈਪਰਸ ਖੁਦ ਦੁਆਰਾ ਲਿਖਤੀ ਰੈਪ ਦਾ ਇਕ ਛੋਟਾ ਜਿਹਾ ਟੁਕੜਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ।


ਪਹਿਲੀ ਵਾਰ ਵੱਡੇ ਪਰਦੇ 'ਤੇ ਆਲੀਆ ਭੱਟ ਨਾਲ ਨਜ਼ਰ ਆਉਣ ਵਾਲੇ ਐਕਟਰ ਰਣਵੀਰ ਸਿੰਘ ਫਿਲਮ 'ਚ ਇਕ ਸਟਰੀਟ ਰੈਪਰ ਦੀ ਭੂਮਿਕਾ ਨਿਭਾ ਰਹੇ ਹਨ। 'ਗਲੀ ਬੁਆਏ' 'ਚ ਆਲੀਆ ਭੱਟ  ਵੀ ਹਨ ਜੋ ਐਕਸੈਲ ਐਂਟਰਟੇਨਮੈਂਟ' ਅਤੇ ਜੋਆ ਅਖ਼ਤਰ ਨਾਲ ਪਹਿਲੀ ਵਾਰ ਅਭਿਨੈ ਕਰ ਰਹੀ ਹੈ ਅਤੇ ਫਿਲਮ 'ਚ ਅਣਦੇਖੀ ਲੁੱਕ 'ਚ ਨਜ਼ਰ ਆਵੇਗੀ। ਜੋਆ ਅਖ਼ਤਰ ਦੁਆਰਾ ਰਚਿਤ ਭੂਮੀਗਤ ਸੰਗੀਤ ਦੀ ਅਸਲੀ ਦੁਨੀਆ 'ਚ ਰਣਵੀਰ ਸਿੰਘ ਦਾ ਰੈਪਰ ਲੁੱਕ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਐਕਸਲ ਐਂਟਰਟੇਨਮੈਂਟ ਅਤੇ ਟਾਈਗਰ ਬੇਬੀ ਦੁਆਰਾ ਨਿਰਮਿਤ, ਜੋਆ ਅਖ਼ਤਰ ਦੁਆਰਾ ਨਿਰਦੇਸ਼ਤ 'ਗਲੀ ਬੁਆਏ' 14 ਫਰਵਰੀ 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Voice of the StreetsGully Boy5th EpisodeRanveer SinghZoya Akhtar

About The Author

manju bala

manju bala is content editor at Punjab Kesari