FacebookTwitterg+Mail

ਯੂਟਿਊਬ 'ਤੇ ਧੁੰਮਾਂ ਪਾ ਰਿਹੈ ਗਾਇਕ ਵੀ.ਆਰ.ਕੇ. ਦਾ ਗੀਤ 'ਕਰਦੇ ਨੀ ਹਾਂ'

vrk
09 February, 2019 03:43:23 PM

ਜਲੰਧਰ(ਬਿਊਰੋ)— ਵੈਲੇਨਟਾਈਨ ਵੀਕ ਚੱਲ ਰਿਹਾ ਹੈ ਤੇ ਇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬੀ ਮਲਟੀ ਟੈਲੇਂਟਿਡ ਸਿੰਗਰ ਵੀ. ਆਰ. ਕੇ. ਆਪਣਾ ਨਵਾਂ ਗੀਤ 'ਕਰਦੇ ਨੀ ਹਾਂ' ਲੈ ਕੇ ਆਏ ਹਨ। ਜੋ ਕਿ ਇਸ ਵੈਲੇਨਟਾਈਨ ਵੀਕ 'ਤੇ ਖੂਬ ਢੁਕਦਾ ਹੈ। 'ਕਰਦੇ ਨੀ ਹਾਂ' ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਵੀ.ਆਰ. ਕੇ. ਦੀ ਮਿੱਠੀ ਆਵਾਜ਼ ਨੇ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ। ਗੀਤ ਦੇ ਬੋਲ ਫਗਵਾੜੇ ਆਲਾ ਨੇ ਲਿਖੇ ਹਨ ਤੇ ਇਸ ਦਾ ਮਿਊਜ਼ਿਕ ਵੀ. ਆਰ. ਕੇ. ਨੇ ਹੀ ਦਿੱਤਾ ਹੈ। ਗੀਤ ਨੂੰ ਸ਼ਿਮਾਰੂ ਪੰਜਾਬੀ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਵੈਲੇਨਟਾਈਨ ਵੀਕ ਸਪੈਸ਼ਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈ। ਲੋਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਜੇਕਰ ਗੀਤ ਦੀ ਗੱਲ ਕਰੀਏ ਤਾਂ ਵੀ.ਆਰ. ਕੇ. ਬਹੁਤ ਹੀ ਰੋਮਾਂਟਿਕ ਅੰਦਾਜ਼ 'ਚ ਲੜਕੀ ਨੂੰ ਪਰਪੋਜ਼ ਕਰਕੇ ਹੋਏ ਹਾਂ ਕਰਨ ਲਈ ਬੋਲ ਰਹੇ ਹਨ।


Tags: VRK Karde Ni Haan Shemaroo Punjabi Phagware Ala

About The Author

manju bala

manju bala is content editor at Punjab Kesari