ਜਲੰਧਰ(ਬਿਊਰੋ)— ਵੈਲੇਨਟਾਈਨ ਵੀਕ ਚੱਲ ਰਿਹਾ ਹੈ ਤੇ ਇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬੀ ਮਲਟੀ ਟੈਲੇਂਟਿਡ ਸਿੰਗਰ ਵੀ. ਆਰ. ਕੇ. ਆਪਣਾ ਨਵਾਂ ਗੀਤ 'ਕਰਦੇ ਨੀ ਹਾਂ' ਲੈ ਕੇ ਆਏ ਹਨ। ਜੋ ਕਿ ਇਸ ਵੈਲੇਨਟਾਈਨ ਵੀਕ 'ਤੇ ਖੂਬ ਢੁਕਦਾ ਹੈ। 'ਕਰਦੇ ਨੀ ਹਾਂ' ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਵੀ.ਆਰ. ਕੇ. ਦੀ ਮਿੱਠੀ ਆਵਾਜ਼ ਨੇ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ। ਗੀਤ ਦੇ ਬੋਲ ਫਗਵਾੜੇ ਆਲਾ ਨੇ ਲਿਖੇ ਹਨ ਤੇ ਇਸ ਦਾ ਮਿਊਜ਼ਿਕ ਵੀ. ਆਰ. ਕੇ. ਨੇ ਹੀ ਦਿੱਤਾ ਹੈ। ਗੀਤ ਨੂੰ ਸ਼ਿਮਾਰੂ ਪੰਜਾਬੀ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਵੈਲੇਨਟਾਈਨ ਵੀਕ ਸਪੈਸ਼ਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈ। ਲੋਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਜੇਕਰ ਗੀਤ ਦੀ ਗੱਲ ਕਰੀਏ ਤਾਂ ਵੀ.ਆਰ. ਕੇ. ਬਹੁਤ ਹੀ ਰੋਮਾਂਟਿਕ ਅੰਦਾਜ਼ 'ਚ ਲੜਕੀ ਨੂੰ ਪਰਪੋਜ਼ ਕਰਕੇ ਹੋਏ ਹਾਂ ਕਰਨ ਲਈ ਬੋਲ ਰਹੇ ਹਨ।