ਮੁੰਬਈ (ਬਿਊਰੋ)— ਹਾਲ ਹੀ 'ਚ ਟੀ. ਵੀ. ਅਦਾਕਾਰਾ ਵਿਰੁਕਸ਼ਾ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਵਿਰੁਸ਼ਕਾ ਨੇ ਕਿਸੇ ਮੈਗਜ਼ੀਨ ਜਾਂ ਐਡ ਲਈ ਫੋਟੋਸ਼ੂਟ ਕਰਾਇਆ ਹੈ ਪਰ ਅਸਲ 'ਚ ਇਹ ਤਸਵੀਰਾਂ ਉਸ ਦੇ ਭਰਾ ਭੂਮਿਲ ਮਹਿਤਾ ਨੇ ਖਿੱਚੀਆਂ ਹਨ।
ਇਨ੍ਹਾਂ ਤਸਵੀਰਾਂ ਵਿਰੁਸ਼ਕਾ ਬੇਹੱਰ ਹੌਟ ਐਂਡ ਬੋਲਡ ਲੱਗ ਰਹੀ ਹੈ।
ਦੱਸ ਦੇਈਏ ਕਿ 24 ਸਾਲਾ ਵਿਰੁਕਸ਼ਾ ਇਕ ਬੇਹਿਤਰੀਨ ਡਾਂਸਰ ਵੀ ਹੈ।
ਟੀ. ਵੀ. ਸ਼ੋਅ 'ਡੀ 3' 'ਚ ਵਿਰੁਸ਼ਕਾ ਦੇ ਡਾਂਸ ਨੂੰ ਬੇਹੱਦ ਪੰਸਦ ਵੀ ਕੀਤਾ ਗਿਆ ਸੀ।
ਇਸ ਤੋਂ ਬਾਅਦ ਵਿਰੁਕਸ਼ਾ ਵੈੱਬ ਸੀਰੀਜ਼ 'ਟਰੁੱਥ ਤੇ ਤਮੰਨਾ' ਤੋਂ ਕਾਫੀ ਮਕਬੂਲ ਹੋ ਰਹੀ ਹੈ।
ਵਿਰੁਕਸ਼ਾ ਦੇ ਤਮੰਨਾ ਦੇ ਕਿਰਦਾਰ ਨੂੰ ਦਰਸ਼ਕਾਂ ਵਲੋਂ ਨਾ-ਸਿਰਫ ਪਸੰਦ ਕੀਤਾ ਜਾ ਰਿਹਾ ਹੈ ਸਗੋਂ ਉਸ ਦੀ ਖੂਬ ਤਾਰੀਫ ਵੀ ਹੋ ਰਹੀ ਹੈ।