FacebookTwitterg+Mail

ਹੈਦਰਾਬਾਦ ਰੇਪ ਕੇਸ ’ਤੇ ਬੋਲੀ ਵਹੀਦਾ ਰਹਿਮਾਨ,‘ਬਲਾਤਕਾਰੀਆਂ ਨੂੰ ਮੌਤ ਨਹੀਂ ਉਮਰਕੈਦ ਮਿਲਣੀ ਚਾਹੀਦੀ’

waheeda rehman   rapists deserve life term in jail  not death
10 December, 2019 10:27:00 AM

ਮੁੰਬਈ(ਬਿਊਰੋ)- ਬੀਤੇ ਜਮਾਣੇ ਦੀ ਬਾਲੀਵੁੱਡ ਅਦਾਕਾਰਾ ਵਹੀਦਾ ਰਹਿਮਾਨ ਦਾ ਮੰਨਣਾ ਹੈ ਕਿ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਉਮਰਕੈਦ ਨਹੀਂ ਸਗੋਂ ਜ਼ਿੰਦਗੀਭਰ ਜੇਲ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ  ਇਹ ਗੱਲ ਹੈਦਰਾਬਾਦ ਵਿਚ ਇਕ ਪਸ਼ੂਆਂ ਦੀ ਮਹਿਲਾ ਡਾਕਟਰ ਦਾ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਸਾੜ ਦੇਣ ਦੀ ਘਟਨਾ ਅਤੇ ਉਸ ਤੋਂ ਬਾਅਦ ਘਟਨਾ ਦੇ ਦੋਸ਼ੀਆਂ ਦੀ ਪੁਲਸ ਐਨਕਾਉਂਟਰ ਵਿਚ ਹੋਈ ਮੌਤਾਂ ਦੇ ਬਾਰੇ ਵਿਚ ਕਹੀ। ਜਦੋਂ ਵਹੀਦਾ ਨਾਲ ਹੈਦਰਾਬਾਦ ਵਿਚ ਹੋਏ ਬਲਾਤਕਾਰ ਅਤੇ ਉਸ ਤੋਂ ਬਾਅਦ ਹੋਏ ਐਨਕਾਉਂਟਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,‘‘ਮੇਰੀ ਨਿੱਜ਼ੀ ਰਾਏ ਹੈ ਕਿ ਰੇਪ ਕਰਨ ਵਾਲੇ ਦੋਸ਼ੀ ਮੁਆਫੀ ਦੇ ਕਾਬਿਲ ਨਹੀਂ ਹੁੰਦੇ ਪਰ ਮੈਨੂੰ ਅਜਿਹਾ ਵੀ ਮੰਨਦੀ ਹਾਂ ਕਿ ਸਾਨੂੰ ਕਿਸੇ ਦੀ ਜ਼ਿੰਦਗੀ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਸਾਨੂੰ ਬਲਾਤਕਾਰੀਆਂ ਨੂੰ ਪੂਰੀ ਜ਼ਿੰਦਗੀ ਲਈ ਜੇਲ ਵਿਚ ਰੱਖਣਾ ਚਾਹੀਦਾ ਹੈ।’’
ਉਨ੍ਹਾਂ ਨੇ ਅੱਗੇ ਕਿਹਾ,‘‘ਸਾਨੂੰ ਅਜਿਹੇ ਮਾਮਲਿਆਂ ਵਿਚ ਕਾਨੂੰਨੀ ਕਾਰਵਾਈ ਨੂੰ ਫਾਲੋ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਉਹ ਰੰਗੇ ਹੱਥੀ ਫੜ੍ਹੇ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ ਕੇਸ ਹੀ ਦਰਜ ਕਿਉਂ ਕੀਤਾ ਜਾਵੇ? ਅਜਿਹਾ ਕਰਕੇ ਤੁਸੀਂ ਜਨਤਾ ਦਾ ਪੈਸਾ ਬਰਬਾਦ ਕਰਦੇ ਹੋ। ਇਸ ਲਈ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਅਜਿਹੇ ਲੋਕਾਂ ਨੂੰ ਜ਼ਿੰਦਗੀਭਰ ਲਈ ਜੇਲ ਵਿਚ ਪਾ ਦੇਣਾ ਚਾਹੀਦਾ ਹੈ।’’


Tags: HyderabadWaheeda RehmanRape CaseJailNot DeathBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari