ਜਲੰਧਰ (ਬਿਊਰੋ) — 22 ਸਾਲ ਪਹਿਲਾਂ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਪਿਆਰ ਕਿਆ ਤੋ ਡਰਨਾ ਕਿਆ' ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਪ੍ਰਸਿੱਧ ਸੰਗੀਤਕਾਰ ਵਾਜਿਦ ਖਾਨ ਬੀਤੇ ਰਾਤ ਦੁਨੀਆ ਨੂੰ ਅਲਵਿਦਾ ਆਖ ਗਏ। ਅੱਜ ਸਵੇਰੇ ਵਾਜਿਦ ਖਾਨ ਨੂੰ ਸਪੁਰਦ-ਏ-ਖਾਕ ਕੀਤਾ ਗਿਆ। ਉਨ੍ਹਾਂ ਦਾ ਨਿੱਕਾ ਜਿਹਾ ਜਨਾਜ਼ਾ ਅੱਜ ਉਥੇ ਪਹੁੰਚਿਆ ਸੀ, ਜਿਥੇ 29 ਅਪ੍ਰੈਲ ਨੂੰ ਪ੍ਰਸਿੱਧ ਅਭਿਨੇਤਾ ਇਰਫਾਨ ਖਾਨ ਨੂੰ ਦਫਨਾਇਆ (ਸਪੁਰਦ-ਏ-ਖਾਕ ਕੀਤਾ) ਗਿਆ ਸੀ। ਵਾਜਿਦ ਖਾਨ ਦੀ ਕਬਰ ਇਰਫਾਨ ਦੀ ਕਬਰ ਦੇ ਬਿਲਕੁਲ ਨਾਲ ਬਣਾਈ ਗਈ ਹੈ।
42 ਸਾਲ ਦੇ ਵਾਜਿਦ ਖਾਨ ਨੂੰ ਅੰਤਿਮ ਵਿਦਾਈ ਦੇਣ ਉਨ੍ਹਾਂ ਦਾ ਭਰਾ ਸਾਜਿਦ ਖਾਨ ਆਖੀਰ ਤੱਕ ਜਨਾਜ਼ੇ ਨਾਲ ਮੌਜੂਦ ਰਹੇ। ਦੋਵਾਂ ਦੇ ਬਹੁਤ ਕਰੀਬ ਰਹੇ ਅਭਿਨੇਤਾ ਆਦਿਤਿਆ ਪੰਚੋਲੀ ਵੀ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋਏ ਸਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋਈ।
ਦੱਸ ਗਈਏ ਕਿ ਵਾਜਿਦ ਖਾਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਸਲਮਾਨ ਖਾਨ ਦੀ ਫਿਲਮ 'ਪਿਆਰ ਕਿਆ ਤੋ ਡਰਨਾ ਕਿਆ' ਨਾਲ ਫਿਲਮ ਦੁਨੀਆ 'ਚ ਕਦਮ ਰੱਖਣ ਵਾਲੇ ਵਾਜਿਦ ਨੇ ਆਪਣੇ ਭਰਾ ਨਾਲ ਸੋਨੂੰ ਨਿਗਮ ਦੀ ਹਿੱਟ ਐਲਬਮ 'ਦੀਵਾਨਾ' ਨੂੰ ਵੀ ਸੰਗੀਤ ਦਿੱਤਾ ਸੀ।