FacebookTwitterg+Mail

B'DAY SPL : ਖੂਬਸੂਰਤੀ 'ਚ ਹੀ ਨਹੀਂ ਸਗੋਂ ਐਕਟਿੰਗ ਨਾਲ ਵੀ ਦਰਸ਼ਕਾਂ ਦੇ ਦਿਲ ਟੁੰਬਦੀ ਹੈ ਵਾਮਿਕਾ ਗਾਬੀ

wamiqa gabbi happy birthday
29 September, 2018 11:12:12 AM

ਜਲੰਧਰ(ਬਿਊਰੋ)— 'ਤੂੰ ਮੇਰਾ 22 ਮੈਂ ਤੇਰਾ 22', 'ਇਸ਼ਕ ਬਰਾਂਡੀ', 'ਇਸ਼ਕ ਹਾਜ਼ਿਰ ਹੈ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੀ ਵਾਮਿਕਾ ਗਾਬੀ ਅੱਜ ਆਪਣਾ 24ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।

Punjabi Bollywood Tadka

ਉਨ੍ਹਾਂ ਦਾ ਜਨਮ 29 ਸਤੰਬਰ 1993 ਨੂੰ ਚੰਡੀਗੜ੍ਹ 'ਚ ਹੋਇਆ। ਦੱਸ ਦੇਈਏ ਕਿ ਹਾਲ ਹੀ 'ਚ ਵਾਮਿਕਾ ਗਾਬੀ ਤੇ ਕੁਲਵਿੰਦਰ ਬਿੱਲਾ ਦੀ ਫਿਲਮ 'ਪ੍ਰਾਹੁਣਾ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

ਵਾਮਿਕਾ ਨੇ ਯੋ ਯੋ ਹਨੀ ਸਿੰਘ ਤੇ ਅਮਰਿੰਦਰ ਗਿੱਲ ਦੀ ਨਾਲ ਦੀ ਫਿਲਮ 'ਤੂੰ ਮੇਰਾ 22 ਮੈਂ ਤੇਰਾ 22' ਨਾਲ ਸਾਲ 2013 'ਚ ਸ਼ੁਰੂਆਤ ਕੀਤੀ ਸੀ।

Punjabi Bollywood Tadka

ਇਸ ਤੋਂ ਇਲਾਵਾ ਉਹ ਹਿੰਦੀ, ਮਲਿਆਲਮ, ਤੇਲਗੁ ਤੇ ਤਮਿਲ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਹਿੰਦੀ ਫਿਲਮ ਇੰਡਸਟਰੀ 'ਚ ਵਾਮਿਕਾ ਨੇ 'ਬਿੱਟੂ ਬੌਸ' ਨਾਲ ਡੈਬਿਊ ਕੀਤਾ ਸੀ। 

Punjabi Bollywood Tadka
ਦੱਸਣਯੋਗ ਹੈ ਕਿ ਵਾਮਿਕਾ ਗਾਬੀ ਅਸਲ ਜ਼ਿੰਦਗੀ 'ਚ ਬੇਹੱਦ ਗਲੈਮਰਸ ਤੇ ਖੂਬਸੂਰਤ ਹੈ। ਇਸ ਗੱਲ ਦੀ ਗਵਾਹੀ ਉਨ੍ਹਾਂ ਦੇ ਆਫੀਸ਼ੀਅਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਤਸਵੀਰਾਂ ਭਰਦੀਆਂ ਹਨ।

Punjabi Bollywood Tadka

ਵਾਮਿਕਾ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਪ੍ਰਾਹੁਣਾ' ਫਿਲਮ 'ਚ ਵਾਮਿਕਾ ਤੇ ਕੁਲਵਿੰਦਰ ਬਿੱਲਾ ਦੀ ਜੋੜੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

ਇਹ ਫਿਲਮ 80 ਦੇ ਦਹਾਕੇ ਦੇ ਦੌਰ ਨੂੰ ਦਿਖਾਉਂਦੀ ਹੈ। ਇਸ ਫਿਲਮ 'ਚ ਵਿਆਹ ਦੇ ਮਾਹੌਲ ਨੂੰ ਦਿਖਾਇਆ ਗਿਆ ਹੈ।

Punjabi Bollywood Tadka

ਇਸ ਤੋਂ ਪਹਿਲਾਂ ਵੀ ਵਾਮਿਕਾ ਗਾਬੀ ਕੁਲਵਿੰਦਰ ਬਿੱਲਾ ਨਾਲ 'ਅੰਗਰੇਜੀ ਵਾਲੀ ਮੈਡਮ' ਗੀਤ 'ਚ ਵੀ ਨਜ਼ਰ ਆ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Wamiqa GabbiHappy BirthdayTu Mera 22 Main Tera 22Ishq BrandyIshq Haazir HaiBittoo BossParahunaPunjabi Celebrity

Edited By

Sunita

Sunita is News Editor at Jagbani.