ਜਲੰਧਰ (ਬਿਊਰੋ)— ਪੰਜਾਬੀ ਕਲਾਕਾਰ ਹੁਣ ਸਿਰਫ ਪਾਲੀਵੁੱਡ ਹੀ ਨਹੀਂ, ਸਗੋਂ ਬਾਲੀਵੁੱਡ 'ਚ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹਾਲ ਹੀ 'ਚ ਬਾਲੀਵੁੱਡ ਫਿਲਮ '83' ਦਾ ਹਿੱਸਾ ਬਣੇ ਐਮੀ ਵਿਰਕ ਤੇ ਹਾਰਡੀ ਸੰਧੂ ਤੋਂ ਬਾਅਦ ਹੁਣ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਵੀ ਇਸ ਫਿਲਮ ਨਾਲ ਜੁੜ ਚੁੱਕੀ ਹੈ। ਇਸ ਗੱਲ ਦੀ ਜਾਣਕਾਰੀ ਵਾਮਿਕਾ ਗੱਬੀ ਦੇ ਪਿਤਾ ਗੋਵਰਧਨ ਗੱਬੀ ਨੇ ਸਾਂਝੀ ਕੀਤੀ ਹੈ। ਗੋਵਰਧਨ ਗੱਬੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, 'Happy News and Proude moments...Hellow Friends...Wamiqa Gabbi is now flying to England for shoot of her latest Hindi movie '83'. Based on 1983 cricket World Cup...Ranbir Singh, Ami Virk, Hardy Sandhu and many more ....Deepika Padukon, Wamiqa Gaabi and many more are part of this historical movie...movie being directed by Kabir Khaan.... movie will release in April 2020...All best to whole team...just keep showering your best wishes...and blessings...'
ਦੱਸਣਯੋਗ ਹੈ ਕਿ ਵਾਮਿਕਾ ਗੱਬੀ ਵਲੋਂ ਇਸ ਸਬੰਧੀ ਕੋਈ ਪੋਸਟ ਸਾਂਝੀ ਨਹੀਂ ਕੀਤੀ ਗਈ ਹੈ। ਖਬਰਾਂ ਇਹ ਵੀ ਹਨ ਕਿ ਵਾਮਿਕਾ ਫਿਲਮ ਦੀ ਸ਼ੂਟਿੰਗ ਲਈ ਲੰਡਨ ਰਵਾਨਾ ਹੋਣ ਜਾ ਰਹੀ ਹੈ, ਜਿਥੇ ਫਿਲਮ ਦੀ ਟੀਮ ਸ਼ੂਟਿੰਗ 'ਚ ਰੁੱਝੀ ਹੋਈ ਹੈ। ਵਾਮਿਕਾ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਵੀ ਫਿਲਮ ਨਾਲ ਜੁੜ ਚੁੱਕੀ ਹੈ, ਜੋ '83' ਫਿਲਮ 'ਚ ਰਣਵੀਰ ਸਿੰਘ ਦੀ ਪਤਨੀ ਦਾ ਕਿਰਦਾਰ ਨਿਭਾਏਗੀ। ਹੁਣ ਵਾਮਿਕਾ ਫਿਲਮ 'ਚ ਕਿਸ ਦੇ ਆਪੋਜ਼ਿਟ ਨਜ਼ਰ ਆਵੇਗੀ, ਇਸ ਗੱਲ ਦੀ ਜਾਣਕਾਰੀ ਤਾਂ ਫਿਲਹਾਲ ਨਹੀਂ ਮਿਲੀ ਪਰ ਇੰਨਾ ਜ਼ਰੂਰ ਹੈ ਕਿ ਇਸ ਖਬਰ ਨਾਲ ਵਾਮਿਕਾ ਦੇ ਫੈਨਜ਼ ਜ਼ਰੂਰ ਖੁਸ਼ ਹੋਣਗੇ। ਵਾਮਿਕਾ ਸਿਰਫ ਪੰਜਾਬੀ ਹੀ ਨਹੀਂ, ਸਗੋਂ ਤਾਮਿਲ, ਤੇਲਗੂ ਤੇ ਮਲਿਆਲਮ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਵਾਮਿਕਾ ਦੀ ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਦਿਲ ਦੀਆਂ ਗੱਲਾਂ' ਨੇ ਕਮਾਈ ਪੱਖੋਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ।