FacebookTwitterg+Mail

ਰਿਲੀਜ਼ ਹੋਇਆ 'ਵਾਰ' ਦਾ ਟੀਜ਼ਰ, ਦਿਸਿਆ ਰਿਤਿਕ ਤੇ ਟਾਈਗਰ ਦਾ ਜ਼ਬਰਦਸਤ ਅੰਦਾਜ਼

war official teaser out
15 July, 2019 04:47:00 PM

ਨਵੀਂ ਦਿੱਲੀ (ਬਿਊਰੋ) — ਲੰਬੇ ਸਮੇਂ ਤੋਂ ਲੋਕਾਂ ਨੂੰ ਸਿਲਵਰ ਸਕ੍ਰੀਨ 'ਤੇ ਬਾਲੀਵੁੱਡ ਦੇ 'ਗ੍ਰਾਕ ਗਾਡ' ਦੇ ਨਾਂ ਨਾਲ ਮਸ਼ਹੂਰ ਐਕਟਰ ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਨੂੰ ਇਕੱਠੇ ਦੇਖਣਾ ਦਾ ਬੇਸਬਰੀ ਨਾਲ ਇਤਜ਼ਾਰ ਸੀ। ਫਿਲਮ ਬਾਰੇ ਟਾਈਟਲ ਤੋਂ ਲੈ ਕੇ ਥੀਮ ਤੱਕ ਸਭ ਕੁਝ ਹੁਣ ਤੱਕ ਲੁਕਾ ਕੇ ਰੱਖਿਆ ਗਿਆ ਸੀ ਪਰ ਹੁਣ ਯਸ਼ਰਾਜ ਫਿਲਮਸ ਨੇ ਇਸ ਜ਼ਬਰਦਸਤ ਅਪਕਮਿੰਗ ਫਿਲਮ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕਰਕੇ ਹੰਗਾਮਾ ਮਚਾ ਦਿੱਤਾ ਹੈ। ਇਸ ਫਿਲਮ ਦਾ ਨਾਂ 'ਵਾਰ' ਰੱਖਿਆ ਗਿਆ ਹੈ ਅਤੇ ਨਾਲ ਹੀ ਫਿਲਮ ਦੀ ਰਿਲੀਜ਼ਿੰਗ ਡੇਟ ਤੋਂ ਪਰਦਾ ਚੁੱਕਿਆ ਹੈ। ਫਿਲਮ ਦਾ ਟੀਜ਼ਰ ਕੁਝ ਹੀ ਦੇਰ ਪਹਿਲਾਂ ਰਿਲੀਜ਼ ਹੋਇਆ ਹੈ, ਜਿਸ 'ਚ ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਹਾਲੀਵੁੱਡ ਐਕਸ਼ਨ ਸਟਾਈਲ 'ਚ ਲੋਕਾਂ ਦੀਆਂ ਧੜਕਨਾਂ ਵਧਾਉਣ ਲਈ ਕਾਫੀ ਹਨ। ਇਹ ਤਕਰੀਬਨ 52 ਸੈਕਿੰਡ ਦਾ ਟੀਜ਼ਰ ਇੰਨਾ ਦਮਦਾਰ ਹੈ ਕਿ ਐਕਸ਼ਨ ਲਵਰਸ ਨੂੰ ਹੁਣ ਤੋਂ ਹੀ ਫਿਲਮ ਦੇਖਣ ਦੀ ਬੇਚੈਨੀ ਵਧ ਗਈ ਹੈ। ਇਹ ਟੀਜ਼ਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਨਾਲ ਇਸ ਫਿਲਮ 'ਚ ਵਾਣੀ ਕਪੂਰ ਵੀ ਹੈ। ਇਹ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ।


ਦੱਸਣਯੋਗ ਹੈ ਕਿ ਟਾਈਗਰ ਸ਼ਰਾਫ ਨੇ ਹਾਲ ਹੀ 'ਚ ਫਿਲਮ ਬਾਰੇ ਦੱਸਿਆ ਸੀ ''ਮੈਂ ਰਿਤਿਕ ਰੌਸ਼ਨ ਸਰ ਨਾਲ ਜੋ ਫਿਲਮ ਕਰ ਰਿਹਾ ਹਾਂ, ਉਹ ਕੁਝ ਅਜਿਹੀ ਹੈ, ਜੋ ਇਕ-ਦੂਜੇ ਦੇ ਬਿਨਾਂ ਨਹੀਂ ਬਣ ਸਕਦੀ ਸੀ। ਸਹੀ ਸੰਯੋਜਨ ਤੇ ਸਹੀ ਸਕ੍ਰਿਪਟ ਦਾ ਮਿਲਣਾ ਲਾਭਦਾਇਕ ਹੈ, ਜੋ ਸਾਨੂੰ ਦੋਵਾਂ ਨੂੰ ਹੀ ਆਪਣੇ-ਆਪਣੇ ਤਰੀਕੇ ਨਾਲ ਆਪਣੀ ਕਾਬਿਲਤਾ ਨੂੰ ਪ੍ਰਸਿੱਧ ਕਰਨ ਦਾ ਮੌਕਾ ਦਿੱਤਾ।''


Tags: WarOfficial TeaserHrithik RoshanTiger ShroffVaani KapoorBollywood Celebrity

Edited By

Sunita

Sunita is News Editor at Jagbani.