FacebookTwitterg+Mail

'ਅਯਾਰੀ' ਦੀ ਹੀਰੋਇਨ ਸਿਧਾਰਥ ਮਲਹੋਤਰਾ ਕਾਰਨ ਹੋਈ ਸ਼ਰਮਸਾਰ, ਵੀਡੀਓ ਵਾਇਰਲ

wardrobe malfunction with rakul preet
17 February, 2018 02:40:40 PM

ਮੁੰਬਈ(ਬਿਊਰੋ)— ਸਿਧਾਰਥ ਮਲਹੋਤਰਾ ਤੇ ਮਨੋਜ ਬਾਜਪਈ ਦੀ ਫਿਲਮ 'ਅਯਾਰੀ' ਬੀਤੇ ਸ਼ੁੱਕਰਵਾਰ ਰਿਲੀਜ਼ ਹੋ ਗਈ ਹੈ। ਫਿਲਮ ਦੀ ਕਾਸਟ ਅਜੇ ਵੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਹਾਲ ਹੀ 'ਚ ਸਿਧਾਰਥ ਆਪਣੀ ਸਹਿ-ਅਦਾਕਾਰਾ ਰਕੁਲ ਪ੍ਰੀਤ ਨਾਲ ਪ੍ਰਮੋਸ਼ਨ ਲਈ ਦਿੱਲੀ ਪੁੱਜੇ। ਇੱਥੇ ਦੋਹਾਂ ਨੇ ਫਿਲਮ ਦੇ ਗੀਤ 'ਲੇ ਡੁੱਬਾ' 'ਤੇ ਡਾਂਸ ਪਰਫਾਰਮੈਂਸ ਦਿੱਤੀ। ਪਰਫਾਰਮੈਂਸ ਦੌਰਾਨ ਰਕੁਲ ਪ੍ਰੀਤ ਵਾਰਡਰੋਬ ਮਾਲਫੰਕਸ਼ਨ ਦਾ ਸ਼ਿਕਾਰ ਹੋ ਗਈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪਰਫਾਰਮੈਂਸ ਤੋਂ ਬਾਅਦ ਰਕੁਲ ਆਪਣੀ ਡਰੈੱਸ ਠੀਕ ਕਰਦੀ ਦਿਖ ਰਹੀ ਹੈ। ਸਿਧਾਰਥ ਤੇ ਰਕੁਲ ਦਿੱਲੀ ਦੇ SRCC ਕਾਲਜ ਪੁੱਜੇ ਸਨ।

ਇੱਥੇ ਸਿਧਾਰਥ ਨੇ ਪਰਫਾਰਮੈਂਸ ਦੌਰਾਨ ਰਕੁਲ ਨਾਲ ਆਪਣੀ ਕੈਮਿਸਟਰੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਡਾਂਸ ਕਰਦੇ-ਕਰਦੇ ਅਚਾਨਕ ਉਨ੍ਹਾਂ ਨੇ ਰਕੁਲ ਨੂੰ ਗੋਦ 'ਚ ਚੁੱਕ ਲਿਆ। ਸਿਧਾਰਥ ਦੇ ਅਜਿਹਾ ਕਰਨ ਨਾਲ ਰਕੁਲ ਅਸਹਿਜ ਮਹਿਸੂਸ ਕਰਨ ਲੱਗੀ। ਜਦੋਂ ਸਿਧਾਰਥ ਨੇ ਉਨ੍ਹਾਂ ਨੂੰ ਹੇਠਾਂ ਉਤਾਰਿਆ ਤਾਂ ਰਕੁਲ ਆਪਣੀ ਡਰੈੱਸ ਠੀਕ ਕਰਦੀ ਨਜ਼ਰ ਆਈ। ਇੱਥੇ ਇਹ ਵੀ ਦੱਸਣਯੋਗ ਹੈ ਕਿ 'ਪੈਡਮੈਨ' ਨੇ ਬਾਕਸ ਆਫਿਸ 'ਤੇ ਪਹਿਲਾਂ ਤੋਂ ਹੀ ਕਬਜ਼ਾ ਜਮਾਇਆ ਹੋਇਆ ਸੀ। ਹੁਣ 'ਅਯਾਰੀ ਨਾਲ ਹਾਲੀਵੁੱਡ ਫਿਲਮ 'ਬਲੈਕ ਪੈਂਥਰ' ਵੀ ਰਿਲੀਜ਼ ਹੋਈ ਹੈ। ਇਸ ਹਾਲੀਵੁੱਡ ਫਿਲਮ ਨੂੰ ਦਰਸ਼ਕ 'ਅਯਾਰੀ' ਤੋਂ ਵੱਧ ਪਸੰਦ ਕਰ ਰਹੇ ਹਨ।


Tags: Rakul Preet SinghSidharth MalhotraLae Dooba AiyaaryPromotionWardrobe MalfunctionTwitter Video

Edited By

Chanda Verma

Chanda Verma is News Editor at Jagbani.