FacebookTwitterg+Mail

ਵਾਰਿਸ ਬ੍ਰਦਰਜ਼ ਨੇ ਰਿਲੀਜ਼ ਕੀਤਾ ਗੀਤ 'ਦਰਦ ਪਾਣੀ ਦਾ'

waris brother paani dee hook
08 December, 2018 08:59:04 AM

ਜਲੰਧਰ (ਬਿਊਰੋ) : ਵਾਰਿਸ ਬ੍ਰਦਰਜ਼ ਨੇ ਜੀ ਮੀਡੀਆ ਗਰੁੱਪ, ਪਲੈਨਟ ਵਨ ਫਾਊਂਡੇਸ਼ਨ ਅਤੇ ਗੁਰਸਰਬ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਤਿਆਰ ਦਸਤਾਵੇਜ਼ੀ ਫਿਲਮ 'ਦਰਦ ਪਾਣੀ ਦਾ' ਦਾ ਟਾਈਟਲ ਟਰੈਕ ਜਲੰਧਰ ਵਿਖੇ ਜੀ ਮੀਡੀਆ ਗਰੁੱਪ ਦੇ ਪ੍ਰਤੀਨਿਧੀਆਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ। ਪ੍ਰਤੀਨਿਧੀਆਂ ਨੇ ਵਾਰਿਸ ਭਰਾਵਾਂ (ਮਨਮੋਹਨ ਵਾਰਿਸ, ਕਮਲ ਹੀਰ ਐਂਡ ਸੰਗਤਾਰ) ਅਤੇ ਦੀਪਕ ਬਾਲੀ (ਪਲਾਜ਼ਮਾ ਰਿਕਾਰਡਜ਼) ਅਤੇ ਹੋਰ ਸਹਿਯੋਗੀਆਂ ਦਾ ਦਸਤਾਵੇਜ਼ੀ ਫਿਲਮ 'ਪਾਣੀ ਦੀ ਹੂਕ' ਵਿਚ ਬਹੁਮੁੱਲਾ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।

ਉਨ੍ਹਾਂ ਉਕਤ ਦਸਤਾਵੇਜ਼ੀ ਫਿਲਮ ਵਿਚਲੇ ਵਾਰਿਸ ਬ੍ਰਦਰਜ਼ ਦੇ ਟਾਈਟਲ ਟਰੈਕ 'ਦਰਦ ਪਾਣੀ ਦਾ' ਨੂੰ ਉਤਸ਼ਾਹਪੂਰਵਕ ਪੇਸ਼ ਕਰਨ ਲਈ ਮੀਡੀਆ ਦਾ ਧੰਨਵਾਦ ਕਰਨ ਤੋਂ ਇਲਾਵਾ ਦਸਤਾਵੇਜ਼ੀ ਫਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ। ਇਸ ਦਸਤਾਵੇਜ਼ੀ ਫਿਲਮ ਵਿਚ ਪੇਸ਼ ਦਰਦ ਕਹਾਣੀ ਰਾਹੀਂ ਦਿਖਾਇਆ ਗਿਆ ਹੈ ਕਿ ਕਿਵੇਂ ਪੰਜਾਬ ਨੂੰ ਭਾਰਤ ਦਾ ਕੈਂਸਰ ਰਾਜ ਮੰਨਿਆ ਜਾਂਦਾ ਹੈ। ਕਿਵੇਂ ਹਰੇ ਇਨਕਲਾਬ ਤੋਂ ਬਾਅਦ ਪੰਜਾਬ ਵਿਚ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਸ਼ੁਰੂ ਹੋਈ। ਇਸ ਦੇ ਨਾਲ-ਨਾਲ ਪਾਣੀ ਦਾ ਪੱਧਰ ਹਰ ਸਾਲ ਹੇਠਾਂ ਡਿੱਗਣ ਨਾਲ ਜ਼ਮੀਨ ਵਿਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਧਾਤਾਂ ਕਿਵੇਂ ਲੋਕਾਂ ਦੇ ਸਰੀਰਾਂ ਵਿਚ ਜਾ ਰਹੀਆਂ ਹਨ, ਇਹ ਵੀ ਦਿਖਾਇਆ ਗਿਆ ਹੈ। ਇਸ ਦਸਤਾਵੇਜ਼ੀ ਫਿਲਮ ਦੇ ਨਿਰਦੇਸ਼ਕ ਜੇ. ਬੀ. ਐੱਸ. ਅਟਵਾਲ ਅਤੇ ਐਸੋਸੀਏਟ ਡਾਇਰੈਕਟਰ ਜੀ. ਆਈ. ਟੀ. ਟੀ. ਅਟਵਾਲ ਹਨ। ਇਸ ਪ੍ਰਾਜੈਕਟ ਵਿਚ ਬੀਬੀ ਪ੍ਰਭਜੋਤ ਕੌਰ ਦਾ ਵੀ ਖਾਸ ਯੋਗਦਾਨ ਹੈ। ਇਸ ਮੌਕੇ ਹਰਜਿੰਦਰ ਸਿੰਘ ਗਿੱਲ, ਸੰਨੀ ਅਟਵਾਲ ਅਤੇ ਦੀਪਕ ਬਾਲੀ ਨੇ ਵੀ ਸੰਬੋਧਨ ਕੀਤਾ।
ਪੋਸਟਰ ਰਿਲੀਜ਼ ਕਰਦੇ ਵਾਰਿਸ ਭਰਾ, ਨਾਲ ਦੀਪਕ ਬਾਲੀ ਅਤੇ ਹੋਰ।


Tags: Manmohan Waris Kamal Heer Sangtar Paani Dee Hook

Edited By

Sunita

Sunita is News Editor at Jagbani.