FacebookTwitterg+Mail

ਸਿਡਨੀ 'ਚ 'ਪੰਜਾਬੀ ਵਿਰਸਾ-2017' ਸ਼ੋਅ ਨੇ ਸਫਲਤਾ ਦੇ ਗੱਡੇ ਝੰਡੇ

waris brothers
29 August, 2017 09:04:56 AM

ਜਲੰਧਰ— 'ਪੰਜਾਬੀ ਵਿਰਸਾ-2017' ਸ਼ੋਅ ਦੇ ਸਿਲਸਿਲੇ 'ਚ ਵਾਰਿਸ ਭਰਾ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਆਸਟ੍ਰੇਲੀਆ ਪੁੱਜੇ। ਸਿਡਨੀ ਦੇ ਸੀ ਥ੍ਰੀ ਸਿਲਵਰ ਵਾਟਰ ਆਡੀਟੋਰੀਅਮ 'ਚ ਹੋਏ ਇਸ ਸ਼ੋਅ ਦੌਰਾਨ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ-ਚੜ੍ਹ ਬੋਲਿਆ।
ਵਧੀਆ ਪ੍ਰਬੰਧਾਂ ਅਤੇ ਦਰਸ਼ਕਾਂ ਦੀ ਭਾਰੀ ਖਿੱਚ ਹੋਣ ਕਾਰਨ ਇਹ ਸ਼ੋਅ ਸਫਲਤਾ ਦੇ ਝੰਡੇ ਗੱਡਣ 'ਚ ਸਫਲ ਰਿਹਾ। ਇਸ ਸ਼ੋਅ ਦੀ ਖਾਸ ਗੱਲ ਇਹ ਸੀ ਕਿ ਇਸ ਸ਼ੋਅ ਦੀਆਂ ਸਾਰੀਆਂ ਟਿਕਟਾਂ ਇਕ ਹਫਤਾ ਪਹਿਲਾਂ ਹੀ ਵਿਕ ਗਈਆਂ ਸਨ। ਇਸ ਸ਼ੋਅ ਦਾ ਆਯੋਜਨ ਪਰਮ ਪ੍ਰੋਡਕਸ਼ਨ ਕੰਪਨੀ ਦੇ ਪਰਮਜੀਤ ਸਿੰਘ, ਅਮਿਤ ਚੌਹਾਨ ਤੇ ਰਾਜੀਵ ਚੌਹਾਨ ਵੱਲੋਂ ਕੀਤਾ ਗਿਆ। ਸ਼ੋਅ ਦੀ ਸ਼ੁਰੂਆਤ 'ਚ ਵਾਰਿਸ ਭਰਾਵਾਂ ਨੇ ਕਿਸਾਨਾਂ ਦੀਆਂ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਨੂੰ ਬਿਆਨਦਾ ਗੀਤ 'ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦਿਆਂ ਰੱਸੀਆਂ ਕਿਸਾਨ ਖਾ ਲਿਆ' ਪੇਸ਼ ਕੀਤਾ। 
ਸ਼ੋਅ ਦੇ ਅਖੀਰ 'ਚ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਨੇ 'ਮਾਂ ਬੁਲਾਉਂਦੀ ਆ' ਗੀਤ ਗਾਇਆ। ਇਸ ਮੌਕੇ ਡਾ. ਜਸਵਿੰਦਰ ਸਿੰਘ ਵਿਰਕ, ਡਾ. ਰਮਨ ਔਲਖ, ਜਤਿੰਦਰ ਵਿੱਕੀ, ਨੀਲੂ ਦੁੱਗਲ ਤੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Tags: Punjabi Virsa 2017Manmohan Waris Kamal Heer SangtarCanberraਪੰਜਾਬੀ ਵਿਰਸਾ 2017ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ