FacebookTwitterg+Mail

ਬਿਨਾਂ ਵਿਗ ਦੇ 'ਬਿੱਗ ਬੌਸ' ਘਰ ਦਿਸੇ ਪਾਰਸ ਛਾਬੜਾ, ਵੀਡੀਓ ਵਾਇਰਲ

watch bigg boss 13 is paras chhabra seen without the wig
21 December, 2019 09:12:49 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਪਾਰਸ ਛਾਬੜਾ ਬਿਨਾਂ ਵਿਗ ਦੇ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਸਵਾਲ ਉਠਦਾ ਹੈ ਕਿ ਕੀ ਪਾਰਸ ਛਾਬੜਾ ਆਪਣੀ ਵਿਗ ਪਾਉਣਾ ਭੁੱਲ ਗਏ ਹਨ? ਦੱਸ ਦਈਏ ਕਿ ਇਸ ਵੀਡੀਓ 'ਚ ਪਾਰਸ ਛਾਬੜਾ ਵਾਸ਼ਰੂਮ ਏਰੀਆ ਕੋਲ ਨਜ਼ਰ ਆ ਰਿਹਾ ਹੈ ਤੇ ਇਸ ਦੌਰਾਨ ਉਨ੍ਹਾਂ ਦੇ ਛੋਟੇ ਵਾਲ ਨਜ਼ਰ ਆ ਰਹੇ ਹਨ। ਬਿੱਗ ਬੌਸ 13 ਦੇ ਕੰਟੈਸਟੈਂਟ ਪਾਰਸ ਛਾਬੜਾ ਤੇ ਉਨ੍ਹਾਂ ਦੀ ਵਿਗ ਦਾ ਰਾਜ ਹਮੇਸ਼ਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।

 
 
 
 
 
 
 
 
 
 
 
 
 
 

Lol! Did Paras Chhabra forgot to wear his wig? #BiggBoss13 #SalmanKhan #ParasChhabra #MahiraSharma

A post shared by It's TV Time (@shiningbollywood) on Dec 19, 2019 at 10:43pm PST


ਕੁਝ ਸਮੇਂ ਪਹਿਲਾਂ ਇਕ ਕਲਿੱਪ ਵਾਇਰਲ ਹੋਈ ਸੀ, ਜਿਸ 'ਚ ਪਾਰਸ ਦੀ ਗਲਤੀ ਨਾਲ ਵਿਗ ਉਨ੍ਹਾਂ ਦੇ ਸਿਰ ਤੋਂ ਉਤਰ ਗਈ ਸੀ ਤੇ ਉਨ੍ਹਾਂ ਨੂੰ ਇਸ ਲਈ ਵੀ ਟਰੋਲ ਵੀ ਕੀਤਾ ਗਿਆ ਸੀ। ਸਪਾਟਬੁਆਏ ਨਾਲ ਗੱਲਬਾਤ 'ਚ ਉਨ੍ਹਾਂ ਦੇ ਇਕ ਦੋਸਤ ਨੇ ਸਵੀਕਾਰ ਕੀਤਾ ਸੀ ਕਿ ਪਾਰਸ ਛਾਬੜਾ ਦੇ ਵਾਲ ਸਮੇਂ ਤੋਂ ਪਹਿਲਾਂ ਝੜ ਰਹੇ ਹਨ ਤੇ ਉਹ ਇਸ ਦੇ ਚੱਲਦਿਆਂ ਵਿਗ ਪਾਉਂਦੇ ਹਨ। ਹੁਣ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਵਾਸ਼ਰੂਮ ਏਰੀਆ 'ਚ ਪਾਰਸ ਨੂੰ ਬਿਨਾ ਵਿਗ ਦੇ ਦੇਖਿਆ ਜਾ ਸਕਦਾ ਹੈ। ਕਲਿੱਪ 'ਚ ਪਾਰਸ ਛਾਬੜਾ ਨੂੰ ਵਾਸ਼ਰੂਮ ਤੋਂ ਬਾਹਰ ਨਿਕਲਦੇ ਹੋਇਆ ਦੇਖਿਆ ਜਾ ਸਕਦਾ ਹੈ ਤੇ ਉਹ ਮਾਹਿਰਾ ਨਾਲ ਗੱਲ ਕਰ ਰਹੇ ਸਨ।


Tags: Bigg Boss 13Paras ChhabraWithout WigVideo ViralTV Celebrity

About The Author

sunita

sunita is content editor at Punjab Kesari