FacebookTwitterg+Mail

ਕਾਫੀ ਮਜ਼ੇਦਾਰ ਹੈ ਸ਼ੈਰੀ ਮਾਨ ਦੀ ਫਰਾਟੇਦਾਰ ਅੰਗਰੇਜ਼ੀ (ਵੀਡੀਓ)

watch the viral video of sharry mann taking in english
05 August, 2019 12:09:08 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਅਦਾਕਾਰੀ ਨਾਲ ਦਰਸ਼ਕਾਂ 'ਚ ਮਕਬੂਲ ਹੋਏ ਪੰਜਾਬੀ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਦਾ ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਵਾਇਰਲ ਹੋ ਰਹੇ ਵੀਡੀਓ 'ਚ ਸ਼ੈਰੀ ਮਾਨ ਗੱਡੀ ਬੈਠੇ ਕਿਤੇ ਜਾਂਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੇ ਕੁਝ ਫੈਨਜ਼ ਮਿਲਦੇ ਹਨ, ਜਿਹੜੇ ਕਿ ਅੰਗਰੇਜ਼ੀ 'ਚ ਸ਼ੈਰੀ ਮਾਨ ਦੀ ਤਾਰੀਫ ਕਰਦੇ ਹਨ। ਇਸੇ ਦੌਰਾਨ ਸ਼ੈਰੀ ਮਾਨ ਨੇ ਫਰਾਟੇਦਾਰ ਇੰਗਲਿਸ਼ 'ਚ ਉਨ੍ਹਾਂ ਦਾ ਧੰਨਵਾਦ ਕੀਤਾ। ਵੀਡੀਓ ਦੇ ਅੰਤ 'ਚ ਸ਼ੈਰੀ ਮਾਨ ਆਖਦੇ ਹਨ ਕਿ 'ਬਸ ਇੰਨਾ ਕੁ ਕੰਮ ਹੁੰਦਾ ਏ।'


ਦੱਸ ਦਈਏ ਕਿ ਇਸ ਵੀਡੀਓ ਰਾਹੀਂ ਸ਼ੈਰੀ ਮਾਨ ਨੇ ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਹੈ, ਜਿਹੜੇ ਕਿ ਅੰਗਰੇਜ਼ੀ ਬੋਲਣ ਤੋਂ ਡਰਦੇ ਹਨ। ਸ਼ੈਰੀ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਹਾਲ ਹੀ 'ਚ ਸ਼ੈਰੀ ਮਾਨ ਵੱਲੋਂ ਗਾਇਆ ਗੀਤ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' 'ਚ ਸੁਣਨ ਨੂੰ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ '3 ਫਾਇਰ' ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Sharry MannEnglishViral VideoPunjabi Singer

Edited By

Sunita

Sunita is News Editor at Jagbani.