FacebookTwitterg+Mail

ਪੰਜਾਬੀ ਗਾਇਕ ਨਵ ਇੰਦਰ ਦੇ ਹੋਣ ਲੱਗੇ ਬਾਲੀਵੁੱਡ 'ਚ ਚਰਚੇ

watch the wakhra making video song
20 July, 2019 11:43:12 AM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਨਵ ਇੰਦਰ ਨੇ ਰੈਪਰ ਬਾਦਸ਼ਾਹ ਨਾਲ ਸਾਲ 2015 'ਚ ਗੀਤ 'ਵੱਖਰਾ ਸਵੈਗ' ਗਾਇਆ ਸੀ, ਜਿਸ ਨਾਲ ਉਨ੍ਹਾਂ ਨੇ ਸੰਗੀਤ ਜਗਤ 'ਚ ਬਹੁਤ ਨਮਣਾ ਖੱਟਿਆ। ਇਸ ਗੀਤ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲਿਆ ਸੀ। ਇਸ ਤੋਂ ਇਲਾਵਾ ਨਵ ਇੰਦਰ ਦਾ ਇਹ ਗੀਤ 2016 ਦਾ ਸਭ ਤੋਂ ਵਧੀਆ ਤੇ ਜ਼ਿਆਦਾ ਸੁਣਿਆ ਜਾਣ ਵਾਲਾ ਗੀਤ ਵੀ ਐਲਾਨਿਆ ਗਿਆ ਸੀ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮਾਂ 'ਚ ਪੰਜਾਬੀ ਗੀਤਾਂ ਦਾ ਬਹੁਤ ਬੋਲਬਾਲਾ ਹੈ। ਬਾਲੀਵੁੱਡ ਦੀ ਹਰ ਦੂਜੀ ਫਿਲਮ 'ਚ ਪੰਜਾਬੀ ਗੀਤਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। 

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਜਜਮੈਂਟਲ ਹੈ ਕਿਆ' ਦਾ ਗੀਤ 'ਦਿ ਵੱਖਰਾ ਸਵੈਗ' 7 ਜੁਲਾਈ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਕੰਗਨਾ ਦਾ ਪੰਜਾਬੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਸੂਟ ਸਲਵਾਰ 'ਚ ਸਰਦਾਰਨੀ ਬਣ ਅਪਣਾ ਸਵੈਗ ਦਿਖਾਉਂਦੀ ਨਜ਼ਰ ਆਈ। 'ਜਜਮੈਂਟਲ ਹੈ ਕਿਆ' ਦੀ ਕਹਾਣੀ ਮਰਡਰ ਮਿਸਟਰੀ ਹੈ, ਜਿਸ ਦੇ ਦੋ ਸਸਪੈਕਟ ਹਨ। ਇਸ ਮਰਡਰ ਦਾ ਜਿਨ੍ਹਾਂ ਦੋ ਲੋਕਾਂ 'ਤੇ ਸ਼ੱਕ ਹੈ ਉਹ ਥੋੜ੍ਹੇ ਸਿਰਫਿਰੇ ਹਨ ਜਾਂ ਇੰਜ ਕਹਿ ਲਿਓ ਕਿ ਉਹ ਅਜਿਹਾ ਹੋਣ ਦਾ ਦਿਖਾਵਾ ਕਰ ਰਹੇ ਹਨ।


ਹਾਲ ਹੀ 'ਚ ਮੇਕਰਸ ਨੇ ਇਸ ਗੀਤ ਦੀ ਮੇਕਿੰਗ ਵੀਡੀਓ ਰਿਲੀਜ਼ ਕੀਤੀ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਗੀਤ ਦੀ ਸ਼ੂਟਿੰਗ ਕਿਵੇਂ ਹੋਈ ਸੀ। ਇਸ ਮੇਕਿੰਗ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਸਿਤਾਰਿਆਂ ਨੇ ਸ਼ੂਟਿੰਗ ਦੌਰਾਨ ਕਿੰਨੀ ਮਸਤੀ ਕੀਤੀ। ਇਹ ਪੰਜਾਬੀ ਗੀਤ ਬਾਦਸ਼ਾਹ ਤੇ ਨਵ ਇੰਦਰ ਦੇ ਗੀਤ 'ਵੱਖਰਾ ਸਵੈਗ' ਦਾ ਰੀਮਿਕਸ ਵਰਜਨ ਹੈ। ਇਸ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਤੇ ਬੋਸਕੋ ਮਾਰਟਿਸ ਨੇ ਕੋਰੀਓਗ੍ਰਾਫ ਕੀਤਾ ਹੈ। ਕੰਗਨਾ ਦੀ ਇਹ ਫਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।


Tags: The WakhraSongJudgementall Hai KyaNavv InderLisa MishraRaja KumariTanishk BagchiRaja KumariKangana RanautRajkummar Rao

Edited By

Sunita

Sunita is News Editor at Jagbani.