FacebookTwitterg+Mail

ਪੰਜਾਬੀ ਗਾਇਕਾਂ ਦੀ ਰਾਹ 'ਤੇ ਨਿਕਲਿਆ ਚੰਡੀਗੜ੍ਹ ਦਾ ASI, ਡਰਾਈਵਰਾਂ ਲਈ ਗਾਇਆ ਗੀਤ (ਵੀਡੀਓ)

watch with new song punjab cops message for drivers
05 September, 2019 09:49:34 AM

ਚੰਡੀਗੜ੍ਹ (ਬਿਊਰੋ) : ਸੋਸ਼ਲ ਮੀਡੀਆ ਇਕ ਅਜਿਹਾ ਜਰੀਆ ਬਣ ਚੁੱਕਾ ਹੈ, ਜਿਸ ਦੇ ਰਾਹੀਂ ਤੁਸੀਂ ਕੁਝ ਹੀ ਮਿੰਟਾਂ ਸਟਾਰ ਬਣ ਸਕਦੇ ਹਨ। ਇਕ ਪਾਸੇ ਜਿਥੇ ਆਮ ਲੋਕ ਆਪਣੀਆਂ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ, ਉਥੇ ਹੀ ਚੰਡੀਗੜ੍ਹ ਪੁਲਸ ਦੇ ਥਾਣੇਦਾਰ ਨੇ ਲੋਕਾਂ ਨੂੰ ਟ੍ਰੈਫਿਕ ਨਿਯਮ ਨਾ ਤੋੜਨ ਸਬੰਧੀ ਜਾਗਰੂਕ ਕਰਨ ਲਈ ਇਕ ਗੀਤ ਲਿਖਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ, ਚੰਡੀਗੜ੍ਹ 'ਚ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਡਰਾਈਵਰਾਂ ਨੂੰ ਸੜਕ ਸੁਰੱਖਿਆ 'ਤੇ ਪੰਜਾਬੀ ਭਾਸ਼ਾ 'ਚ ਗੀਤ ਲਿਖ ਨਿਯਮਾਂ ਨੂੰ ਤੋੜ ਭਾਰੀ ਚਲਾਨ ਤੋਂ ਬਚਣ ਦੀਆਂ ਹਦਾਇਤਾਂ ਦਿੱਤੀਆਂ ਹਨ।

 

ਚੰਡੀਗੜ੍ਹ ਟ੍ਰੈਫਿਕ ਪੁਲਿਸ 'ਚ ਤਾਇਨਾਤ ਭੁਪਿੰਦਰ ਸਿੰਘ ਦੇ ਗੀਤ ਨੂੰ ਟਵਿਟਰ ਤੇ ਫੇਸਬੁੱਕ 'ਤੇ ਸ਼ੇਅਰ ਕੀਤਾ ਗਿਆ ਹੈ। ਇਸ 'ਚ ਉਨ੍ਹਾਂ ਨੇ ਲੋਕਾਂ ਨੂੰ ਨਿਯਮ ਨਾ ਤੋੜਣ ਲਈ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੀ ਸਲਾਹ ਦਿੱਤੀ ਹੈ ਕਿਉਂਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ ਉਨ੍ਹਾਂ ਦੇ ਮਾਪਿਆਂ ਲਈ ਭਾਰੀ ਸਾਬਤ ਹੋਵੇਗਾ। ਇਸ ਤੋਂ ਪਹਿਲਾਂ ਵੀ ਭੁਪਿੰਦਰ ਸਿੰਘ ਗੀਤ ਰਾਹੀਂ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦੇ ਚੁੱਕੇ ਹਨ।

ਦੱਸ ਦਈਏ ਕਿ ਚੰਡੀਗੜ੍ਹ 'ਚ ਨਵਾਂ ਮੋਟਰ ਬਿੱਲ 1 ਸਤੰਬਰ ਤੋਂ ਲਾਗੂ ਹੋ ਚੁੱਕਿਆ ਹੈ। ਇਸ 'ਚ ਨਿਯਮ ਤੋੜਨ 'ਤੇ ਭਾਰੀ ਜ਼ੁਰਮਾਨੇ ਲਾਗੂ ਕੀਤੇ ਗਏ ਹਨ। ਇਸ ਤਹਿਤ ਦੇਸ਼ ਦੇ ਕਈ ਹਿੱਸਿਆਂ 'ਚ ਟ੍ਰੈਫਿਕ ਪੁਲਿਸ ਲੋਕਾਂ ਦੇ ਚਲਾਨ ਕੱਟ ਵੀ ਰਹੀ ਹੈ।


Tags: ASI Bhupinder SinghSongFineViolatingTraffic RulesDrivers

Edited By

Sunita

Sunita is News Editor at Jagbani.