FacebookTwitterg+Mail

ਅਰਜੁਨ ਅਤੇ ਵਰੁਣ ਨੇ ਕੈਟਰੀਨਾ ਨੂੰ ਦਿੱਤਾ ਇਕ ਖਾਸ ਐਵਾਰਡ, ਤਸਵੀਰ ਵਾਇਰਲ

we love katrina kaif
29 March, 2019 10:58:48 AM

ਜਲੰਧਰ(ਬਿਊਰੋ)- ਅਰਜੁਨ ਕਪੂਰ, ਕੈਟਰੀਨਾ ਕੈਫ ਅਤੇ ਵਰੁਣ ਧਵਨ ਬਹੁਤ ਹੀ ਚੰਗੇ ਦੋਸਤ ਹਨ। ਤਿੰਨਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਖੂਬ ਵਾਇਰਲ ਹੋ ਰਹੀ ਹੈ। ਤਸਵੀਰ 'ਚ ਵਰੁਣ ਧਵਨ ਅਤੇ ਅਰਜੁਨ ਕਪੂਰ ਇਕ ਅਨੋਖੇ ਅੰਦਾਜ਼ 'ਚ ਅਨੋਖੀ ਟਰਾਫੀ ਕੈਟਰੀਨਾ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਹਨ। ਤਿੰਨੋਂ ਇਸ ਤਸਵੀਰ 'ਚ ਮੁਸਕੁਰਾਂਦੇ ਹੋਏ ਨਜ਼ਰ ਆ ਰਹੇ ਹਨ।


ਕੈਟਰੀਨਾ ਨੂੰ ਦਿੱਤੀ ਵਰੁਣ-ਅਰਜੁਨ ਨੇ ਟਰਾਫੀ

 

ਕੈਟਰੀਨਾ ਕੈਫ ਨੂੰ ਵਰੁਣ ਧਵਨ ਅਤੇ ਅਰਜੁਨ ਕਪੂਰ ਨੇ ਇਕ ਅਨੋਖਾ ਗਿਫਟ ਦਿੱਤਾ ਹੈ। ਤਿੰਨਾਂ ਨੇ ਮਿਲ ਕੇ ਇਕ ਨਵਾਂ ਫੈਨ ਕਲੱਬ ਸ਼ੁਰੂ ਕੀਤਾ ਹੈ। ਇਸ ਫੈਨ ਕਲੱਬ ਦਾ ਨਾਮ 'W5 Love Katrina Kaif' ਹੈ। ਇਸ ਦਾ ਖੁਲਾਸਾ ਅਰਜੁਨ ਕਪੂਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਕੀਤਾ ਹੈ। ਅਰਜੁਨ ਨੇ ਲਿਖਿਆ,''ਮੈਂ ਅਤੇ ਵਰੁਣ ਨੇ ਇਕ ਫੈਨ ਕਲੱਬ ਦੀ ਸ਼ੁਰੁਆਤ ਕੀਤੀ ਹੈ- 'ਵੀ ਲਵ ਕੈਟਰੀਨਾ ਕੈਫ'... ਇਸ ਦੇ ਨਾਲ ਹੀ ਅਸੀਂ ਕੈਟਰੀਨਾ ਨੂੰ ਬਿਨਾਂ ਕਾਰਨ ਐਵਾਰਡ ਦੇ ਰਹੇ ਹਾਂ। ਕੈਟਰੀਨਾ ਕੈਫ ਨੇ ਜੋ ਟਰਾਫੀ ਆਪਣੇ ਹੱਥਾਂ 'ਚ ਫੜ੍ਹੀ ਹੈ, ਉਹ ਸਾਡੀ ਦੋਸਤੀ ਨੂੰ ਬਿਆਨ ਕਰ ਰਹੀ ਹੈ। ਕਿਉਂਕਿ ਇਹ ਦੋਸਤੀ ਫਰਸਟ ਕਲਾਸ ਹੈ।''


'ਕਲੰਕ' 'ਚ ਨਜ਼ਰ ਆਉਣਗੇ ਵਰੁਣ ਧਵਨ
Punjabi Bollywood Tadka

ਜਾਣਕਾਰੀ ਲਈ ਦੱਸ ਦੇਈਏ ਕਿ ਵਰੁਣ ਧਵਨ ਜਲਦ ਹੀ ਫਿਲਮ 'ਕਲੰਕ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਵਰੁਣ ਤੋਂ ਇਲਾਵਾ ਕਈ ਸਾਰੇ ਕਲਾਕਾਰ ਨਜ਼ਰ ਆਉਣ ਵਾਲੇ ਹਨ। ਉਥੇ ਹੀ, ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪਾਨੀਪਤ' ਦੀ ਸ਼ੂਟਿੰਗ 'ਚ ਬਿਜ਼ੀ ਹਨ।


Tags: Arjun KapoorVarun DhawanWe Love Katrina KaifKalankPanipatBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.