FacebookTwitterg+Mail

Stranger Things ਸੀਜ਼ਨ 4 ਦੀ ਸ਼ੂਟਿੰਗ ਜਲਦ ਹੋਵੇਗੀ ਸ਼ੁਰੂ

web series stranger things season 4 to be out this year
06 February, 2020 10:24:35 AM

ਮੁੰਬਈ (ਬਿਊਰੋ) — Netflix ਦੇ Stranger Things ਦਾ ਸੀਜ਼ਨ 4 ਸਪੱਸ਼ਟ ਤੌਰ 'ਤੇ 2020 ਦੇ ਅੰਤ ਜਾਂ 2021 ਦੇ ਸ਼ੁਰੂ ਵਿਚ ਪਿਛਲੇ ਪ੍ਰੀਮੀਅਰ ਪੈਟਰਨ ਅਨੁਸਾਰ ਰਿਲੀਜ਼ ਹੋਵੇਗਾ। ਸਟਰੇਂਜਰ ਥਿੰਗਜ਼ ਦਾ ਦੂਜਾ ਤੇ ਤੀਜਾ ਸੀਜ਼ਨ ਦੋਵਾਂ ਵਾਰ 15-20 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਪ੍ਰੀਮੀਅਰ ਹੋਇਆ। ਚੌਥੇ ਸੀਜ਼ਨ ਦੇ ਆਮਦ ਦਾ ਐਲਾਨ ਸਤੰਬਰ 2019 ਵਿਚ ਨੈੱਟਫਲਿਕਸ ਵੱਲੋਂ ਕੀਤਾ ਗਿਆ ਸੀ। ਅਦਾਕਾਰਾ ਮਿਲੀ ਬੌਬੀ ਬ੍ਰਾਓਨ ਨੇ ਆਪਣੇ ਇੰਸਟਾਗ੍ਰਾਮ ਤੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਦੀ ਸੀਰੀਜ਼ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ।

ਸੀਜ਼ਨ 4 'ਚ ਹੋਣਗੇ ਇਹ ਕਿਰਦਾਰ
ਜ਼ਿਆਦਾਤਰ ਕਿਰਦਾਰ ਉਹੀ ਰਹਿਣ ਦੀ ਉਮੀਦ ਹੈ। ਮੁੱਖ ਤੌਰ 'ਤੇ ਮਾਈਕ ਦੀ ਭੁਮੀਕਾ ਫਿਨ ਵੁਲਫਹਾਰਡ, ਈਲੈਵਨ ਦੇ ਰੂਪ ਵਿੱਚ ਮਿਲੀ ਬੌਬੀ ਬ੍ਰਾਓਨ, ਕਾਲੇਬ ਮੈਕਲੌਫਲਿਨ, ਲੂਕਾਸ ਵਜੋਂ, ਸੈਡੀ ਸਿੰਕ, ਮੈਕਸ ਵਜੋਂ , ਗੇਟਨ ਮੈਟਾਰਾਜ਼ੋ, ਡਸਟਿਨ ਹੈਂਡਰਸਨ ਵਜੋਂ, ਜੋ ਕੇਰੀ, ਸਟੀਵ ਹੈਰਿੰਗਟਨ ਦੇ ਰੂਪ ਵਿਚ ਤੇ ਹੋਰ ਕਈ ਕਿਰਦਾਰ ਹੋਣਗੇ। ਅਧਿਕਾਰਤ ਤੌਰ 'ਤੇ ਕਾਸਟਿੰਗ ਦੀਆਂ ਖਬਰਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ। ਜ਼ਾਹਰ ਹੈ, ਇਸ ਸੀਜ਼ਨ ਵਿਚ 4 ਨਵੇਂ ਪਾਤਰ ਸ਼ਾਮਲ ਹੋਣਗੇ।


Tags: Netflix Stranger ThingsRoss DufferAmerican Horror StoryHollywood Celebrity

About The Author

sunita

sunita is content editor at Punjab Kesari