FacebookTwitterg+Mail

ਫਿਲਮ ਰਿਵਿਊ : 'ਵੇਡਿੰਗ ਐਨੀਵਰਸਰੀ'

wedding anniversary movie review
25 February, 2017 04:29:38 PM

ਮੁੰਬਈ— ਬਾਲੀਵੁੱਡ ਅਭਿਨੇਤਾ ਨਾਨਾ ਪਾਟੇਕਰ ਅਤੇ ਮਾਹੀ ਗਿੱਲ ਦੀ ਨਵੀਂ ਫਿਲਮ 'ਵੇਡਿੰਗ ਐਨੀਵਰਸਰੀ' ਬੀਤੇ ਦਿਨੀਂ ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਨਾਨਾ ਪਾਟੇਕਰ ਅਤੇ ਮਾਹੀ ਗਿੱਲ ਦੀ ਗੱਲ ਕਰੀਏ ਤਾਂ ਇਹ ਦੋਵੇਂ ਗਲੈਮਰ ਇੰਡਸਟਰੀ ਦੇ ਬੇਹਿਤਰੀਨ ਕਲਾਕਾਰ ਹਨ। ਇਨ੍ਹਾਂ ਦੋਵਾਂ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਘੱਟ ਬਜਟ 'ਚ ਲੀਕ ਤੋਂ ਹਟਾ ਕੇ ਬਣਨ ਵਾਲੀ ਪ੍ਰਯੋਗਵਾਦੀ ਫਿਲਮਾਂ ਨੂੰ ਇਨ੍ਹੀ ਦਿਨਾਂ ਦੀ ਮੌਜੂਦਗੀ ਦੇ ਦਮ 'ਤੇ ਹੀ ਦਰਸ਼ਕਾਂ ਦੀ ਇੱਕ ਕਲਾਸ ਆਸਾਨੀ ਨਾਲ ਮਿਲ ਜਾਂਦੀ ਹੈ। ਜੇਕਰ ਅਸੀਂ ਇਸ ਫਿਲਮ ਦੀ ਗੱਲ ਕਰੀਏ ਤਾਂ ਕਮਜ਼ੋਰ ਅਤੇ ਬਿਖਰੀ ਹੋਈ ਸਕ੍ਰਿਪਟ 'ਤੇ ਬਣੀ ਇਹ ਫਿਲਮ ਇਨੀਂ ਦਮਦਾਰ ਨਜ਼ਰ ਆ ਰਹੀ। ਗੋਆ ਦੀਆਂ ਬੇਹਿਤਰੀਨ ਲੋਕੇਸ਼ਨਾਂ 'ਚ ਸ਼ੂਟ ਹੋਈ ਇਸ ਫਿਲਮ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ, ਨਾਨਾ ਅਤੇ ਮਾਹੀ ਦੀ ਆਪਣੇ ਪ੍ਰਸ਼ੰਸਕਾਂ 'ਚ ਸਖਸ਼ੀਅਤ ਪਹਿਲਾਂ ਤੋਂ ਹੀ ਬਣੀ ਹੋਈ। ਇਸ ਫਿਲਮ 'ਚ ਇਨ੍ਹਾਂ ਦੋਵਾਂ ਦਾ ਕਿਰਦਾਰ ਇਸ ਦੇ ਓਪਜਿਟ ਹੈ, ਜੋ ਇਨ੍ਹਾਂ ਦਾ ਪ੍ਰਸ਼ੰਸਕਾਂ ਦੀ ਕਸੌਟੀ 'ਤੇ ਵੀ ਖਰੇ ਨਹੀਂ ਉਤਰ ਪਾਵੇਗਾ।

ਕਹਾਣੀ...

ਨਿਰਭਅ (ਪ੍ਰਿਯਾਂਸ਼ੂ ਚੈਟਰਜੀ) ਅਤੇ ਕਹਾਣੀ (ਮਾਹੀ ਗਿੱਲ) ਗੋਆ ਦੀ ਜਿਸ ਲੋਕੇਸ਼ਨ 'ਤੇ ਪਹਿਲੀ ਵਾਰ ਮਿਲਦੇ ਹਨ ਉਥੇ ਹੀ ਉਹ ਆਪਣੀ ਪਹਿਲੀ ਮੈਰਿਜ ਐਨੀਵਰਸਰੀ ਮਨਾਉਣ ਦਾ ਫੈਸਲਾ ਕਰਦੇ ਹਨ। ਦੋਵੇਂ ਮੁੰਬਈ ਤੋਂ ਗੋਆ ਦੀ ਫਲਾਈਟ ਫੜਨ ਦਾ ਫੈਸਲਾ ਕਰਦੇ ਹਨ। ਕਹਾਣੀ ਆਪਣੇ ਵਿਆਹ ਦੇ ਪਹਿਲੇ ਜਸ਼ਨ ਨੂੰ ਖਾਸ ਢੰਗ ਨਾਲ ਮਨਾਉਣ ਦੀਆਂ ਤਿਆਰੀਆਂ ਕਰਨ ਲਈ ਗੋਆ ਪਹੁੰਚਦੀ ਹੈ। ਹਾਲਾਤ ਕੁਝ ਅਜਿਹੇ ਹੋ ਜਾਂਦੇ ਹਨ ਕਿ ਨਿਰਭਅ ਸ਼ਾਮ ਨੂੰ ਗੋਆ ਦੀ ਫਲਾਈਟ ਫੜ ਨਹੀਂ ਸਕਿਆ ਅਤੇ ਉਸ ਦੀ ਫਵਾਈਟ ਮਿਸ ਹੋ ਜਾਂਦੀ ਹੈ। ਦੂਜੇ ਪਾਸੇ ਕਹਾਣੀ ਦੇ ਜਸ਼ਨ ਦੀ ਪੂਰੀ ਯੋਜਨਾ ਬਿਖਰ ਜਾਂਦੀ ਹੈ। ਤਾਂ ਉਸ ਸਮੇਂ ਇਸ ਸਿੰਪਲ ਕਹਾਣੀ 'ਚ ਐਂਟਰੀ ਹੁੰਦੀ ਹੈ ਰਾਇਟਰ ਨਾਗਾਰੁਜਨ (ਨਾਨਾ ਪਾਟੇਕਰ) ਦੀ। ਕਹਾਣੀ ਤੋਂ ਪਹਿਲਾਂ ਤੋਂ ਹੀ ਨਾਗਾਰੁਜਨ ਦੀ ਵੱਡੀ ਪ੍ਰਸ਼ੰਸਕ ਹੈ। ਉਸ ਦੀ ਸੋਚ ਹੈ ਜ਼ਿੰਦਗੀ ਦਾ ਜੇਕਰ ਅਸਲੀ ਮਜਾ ਲੈਣਾ ਹੈ ਤਾਂ ਜ਼ਿੰਦਗੀ ਦਾ ਆਖਿਰੀ ਪਲ ਸਮਝ ਕੇ ਜਿਉਣਾ ਚਾਹੀਦਾ ਹੈ।

ਐਕਟਿੰਗ...

ਬੇਸ਼ੱਕ ਨਾਨਾ ਅਤੇ ਮਾਹੀ ਦੋਵਾਂ ਚੰਗੇ ਕਲਾਕਾਰ ਹਨ ਪਰ ਇਹ ਦੋਵੇਂ ਆਪਣੇ-ਆਪਣੇ ਕਿਰਦਾਰ 'ਚ ਪੂਰੀ ਤਰ੍ਹਾਂ ਆਪਣੇ-ਆਪ ਨੂੰ ਜੋੜ ਨਹੀਂ ਸਕੇ। ਨਾਨਾ ਨੇ ਆਪਣੀ ਦਮਦਾਰ ਆਵਾਜ਼ ਦੇ ਦਮ 'ਤੇ ਆਪਣੀ ਮੌਜੂਦਗੀ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮਾਹੀ ਗਿੱਲ ਆਪਣੇ ਕਿਰਦਾਰ ਨਾਲ ਆਪਣੇ ਆਪ ਨੂੰ ਜੋੜ ਨਹੀਂ ਸਕੀ। ਅਜਿਹੇ 'ਚ ਨਿਰਦੇਸ਼ਕ ਸੇਖਰ ਝਾ ਦਾ ਕਮਜੋਰ ਸੁਸਤ ਨਿਰਦੇਸ਼ਨ ਫਿਲਮ ਦੀ ਪਹਿਲਾਂ ਤੋਂ ਕਮਜੋਰ ਗਤੀ ਨੂੰ ਹੋਰ ਵੀ ਧੀਮਾ ਕਰਨ ਦਾ ਕੰਮ ਕਰਦਾ ਹੈ। ਇਹ ਫਿਲਮ ਬਾਕਸ ਆਫਿਸ 'ਤੇ ਕਿੰਨੀ ਸਫਲਤਾ ਹਾਸਲ ਕਰਨ 'ਚ ਕਾਮਯਾਬ ਰਹਿੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


Tags: Nana PatekarMahi GillWedding AnniversaryMovie Reviewਨਾਨਾ ਪਾਟੇਕਰਮਾਹੀ ਗਿੱਲਵੇਡਿੰਗ ਐਨੀਵਰਸਰੀ