ਨਵੀਂ ਦਿੱਲੀ - 2006 'ਚ ਰਿਲੀਜ਼ ਹੋਈ ਸ਼ਾਹਿਦ ਕਪੂਰ ਦੀ ਫਿਲਮ 'ਵਿਵਾਹ' ਬਾਕਸ ਆਫ਼ਿਸ 'ਤੇ ਹਿੱਟ ਰਹੀ। ਫਿਲਮ 'ਚ ਉਨ੍ਹਾਂ ਨਾਲ 'ਛੋਟੀ' ਓਰਫ ਅੰਮ੍ਰਿਤਾ ਪ੍ਰਕਾਸ਼ ਨੇ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਅੰਮ੍ਰਿਤਾ ਰਾਵ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਦੇ ਰੂਪ 'ਚ ਅੰਮ੍ਰਿਤਾ ਪ੍ਰਕਾਸ਼ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ।
ਹਾਲ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਪੋਸਟ ਕੀਤੀਆਂ ਹਨ। ਇਹ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਉਹ 'ਛੋਟੀ' ਹੀ ਹੈ। ਜਾਣਕਾਰੀ ਅਨੁਸਾਰ 10 ਸਾਲ ਬਾਅਦ ਅੰਮ੍ਰਿਤਾ ਇੰਨੀ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਹੈ ਕਿ ਉਨ੍ਹਾਂ ਨੂੰ ਪਹਿਚਾਨਣਾ ਵੀ ਮੁਸ਼ਕਲ ਹੈ। ਉਹ ਬੇਹੱਦ ਹੌਟ ਅਤੇ ਬੋਲਡ ਨਜ਼ਰ ਆ ਰਹੀ ਹੈ।