FacebookTwitterg+Mail

ਬਿਪਾਸ਼ਾ ਬਾਸੂ ਤੋਂ ਲੇ ਕੇ ਉਰਮਿਲਾ ਤੱਕ 2016 'ਚ ਇਹ ਸਿਤਾਰੇ ਬੱਝੇ ਵਿਆਹ ਦੇ ਬੰਧਨ 'ਚ (ਤਸਵੀਰਾਂ)

    1/11
16 December, 2016 05:47:40 PM
ਮੁੰਬਈ—ਸਾਲ 2016 ਦਾ ਆਖਰੀ ਮਹੀਨਾ ਚੱਲ ਰਿਹਾ ਹੈ ਅਤੇ ਇਸ ਸਾਲ 'ਚ ਬਹੁਤ ਕੁਝ ਹੋਇਆ ਹੈ। ਬਾਲੀਵੁੱਡ ਦਾ ਇਹ ਸਾਲ ਵਿਆਹਾਂ ਵਾਲਾ ਸਾਲ ਰਿਹਾ ਹੈ। ਇਸ ਸਾਲ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਅੱਜ ਤੁਹਾਨੂੰ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੇ ਇਸ ਸਾਲ ਵਿਆਹ ਕਰਵਾਇਆ ਹੈ। ਸਭ ਤੋਂ ਪਹਿਲਾਂ ਬਾਲੀਵੁੱਡ ਦੀ ਡਿੰਪਲ ਗਰਲ ਪ੍ਰੀਟੀ ਜਿੰਟਾ ਨੇ ਅਮੇਰਿਕਾ ਦੇ ਕਾਰੋਬਾਰੀ ਅਤੇ ਆਪਣੇ ਬਾਓਫਰੈਂਡ ਗੁਡਇਨਫ ਨਾਲ 29 ਫਰਵਰੀ ਨੂੰ ਵਿਆਹ ਕਰਵਾਇਆ ਸੀ। ਪ੍ਰੀਟੀ ਨੇ ਵਿਆਹ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਚਾਹੁੰਣ ਵਾਲਿਆਂ ਨੂੰ ਦਿੱਤੀ।
ਕ੍ਰਿਕਟ ਯੁਵਰਾਜ ਸਿੰਘ ਨੇ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨਾਲ 30 ਨਵੰਬਰ ਨੂੰ ਵਿਆਹ ਕਰਵਾਇਆ ਹੈ ਅਤੇ ਅਦਾਕਾਰਾ ਬਿਪਾਸ਼ਾ ਬਾਸੂ ਨੇ ਬਾਲੀਵੁੱਡ ਐਕਟਰ ਕਰਨ ਸਿੰਘ ਗਰੋਵਰ ਦੇ ਨਾਲ ਇਸ ਸਾਲ 30 ਅਪ੍ਰੈਲ ਨੂੰ ਵਿਆਹ ਕਰਵਾਇਆ ਹੈ।
ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ 3 ਮਾਰਚ ਨੂੰ ਬਿਜ਼ਨੈੱਸਮੈਨ ਅਤੇ ਮਾਡਲ ਮੋਹਸਿਨ ਅਖ਼ਤਰ ਮੀਰਾ ਨਾਲ ਵਿਆਹ ਕਰਵਾਇਆ। ਬਾਲੀਵੁੱਡ ਅਦਾਕਾਰਾ ਅਸਿਨ ਨੇ ਮਾਈਕ੍ਰੋਮੈਕਸ ਦੇ ਫਾਊਂਡਰ ਰਾਹੁਲ ਸ਼ਰਮਾ ਨੇ ਇਸ ਸਾਲ ਦੀ ਸ਼ੁਰੂਆਤ 'ਚ ਵਿਆਹ ਕੀਤਾ।
ਫਿਲਮ 'ਵਿਵਾਹ' 'ਚ ਕੰਮ ਕਰਨ ਵਾਲੀ ਅਦਾਕਾਰ ਅਮ੍ਰਿਤਾ ਨੇ ਬਾਓਫਰੈਂਡ ਆਰ.ਜੇ. ਅਨਮੋਲ ਨਾਲ ਇਸ ਸਾਲ 'ਚ ਵਿਆਹ ਕਰਵਾਇਆ। ਬੀਤੇ ਦੌਰ ਦੇ ਐਕਟਰ ਕਬੀਰ ਬੇਦੀ ਨੇ 70 ਸਾਲ ਦੀ ਉਮਰ 'ਚ ਪਰਵੀਨ ਦੁਸਾਂਝ ਨਾਲ ਵਿਆਹ ਕੀਤਾ। ਦੱਸਣਾ ਜ਼ਰੂਰੀ ਹੈ ਕਿ ਪਰਵੀਨ, ਕਬੀਰ ਤੋਂ 28 ਸਾਲ ਛੋਟੀ ਹੈ।

Tags: ਬਿਪਾਸ਼ਾ ਬਾਸੂਪ੍ਰੀਟੀ ਜਿੰਟਾ ਵਿਆਹਤਸਵੀਰਾਂBipasha Basu Preity Zinta wedding pictures