ਜਲੰਧਰ (ਬਿਊਰੋ) : ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਬਹੁਭਾਸ਼ੀ ਫੀਚਰ ਫਿਲਮ 'ਵੈਲਕਮ ਮਿਲੀਅਨਜ਼' ਆਸਕਰ ਐਵਾਰਡ ਲਈ ਨਾਮਜ਼ਦ ਹੋ ਚੁੱਕੀ ਹੈ। ਇਹ ਐਵਾਰਡ ਸਮਾਰੋਹ 2018 ਲਈ ਅਮਰੀਕਾ ਵਿਚ ਹੋ ਰਿਹਾ ਹੈ। ਵੈਲਕਮ ਮਿਲੀਅਨਜ਼ ਦੇ ਨਿਰਦੇਸ਼ਕ ਮਿਲ ਗਏ ਹਨ ਅਤੇ ਇਸ ਦਾ ਨਿਰਮਾਣ ਇੰਗਲੈਂਡ ਨਿਵਾਸੀ ਮੰਨਾ ਮੋਹੀ ਨੇ ਕੀਤਾ ਹੈ।
ਜ਼ਿਕਰਯੋਗ ਹੈ ਕਿ ਮੰਨਾ ਮੋਹੀ ਉਰਫ ਮਨਪ੍ਰੀਤ ਸਿੰਘ ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਪਿੰਡ ਮੋਹੀ ਦੇ ਜੰਮਪਲ ਹਨ, ਜਿਸ ਨੇ ਫਿਲਮ 'ਚ ਅਹਿਮ ਕਿਰਦਾਰ ਨਿਭਾਇਆ ਹੈ। ਵੈਲਕਮ ਮਿਲੀਅਨਜ਼ ਦੇ ਨਿਰਮਾਣ 'ਚ ਪੰਜਾਬ ਦੇ ਉੱਘੇ ਨਿਰਦੇਸ਼ਕ ਬਲਬੀਰ ਬੇਗਮਪੁਰੀ ਦਾ ਅਹਿਮ ਯੋਗਦਾਨ ਰਿਹਾ ਹੈ। ਇਹ ਫਿਲਮ ਪੰਜਾਬੀ, ਹਿੰਦੀ, ਕੋਕਨੀ ਅਤੇ ਅੰਗਰੇਜ਼ੀ ਵਿਚ ਬਣੀ ਹੈ। ਇਸ ਦੀ ਸ਼ੂਟਿੰਗ ਗੋਆ ਦੀਆਂ ਖੂਬਸੂਰਤ ਲੋਕੇਸ਼ਨਾਂ ਕਾਰਨ 2014 'ਚ ਸ਼ੁਰੂ ਕੀਤੀ ਗਈ ਸੀ। ਮਾਡਲ ਤੋਂ ਅਦਾਕਾਰਾ ਬਣੀ ਸੋਹਣੀ ਸੁਨੱਖੀ ਕੁੜੀ ਜੁਆਨੇ ਡਾ. ਕੁਨਹਾ (ਹਾਲੀਵੁੱਡ), ਲੇਸ ਮੇਨੇਜ਼ੇਜ, ਡਾਏਲੇਨ ਰੋਡਰੀਕਸ, ਸੋਹਨ ਬੋਰਕਰ, ਰਜ਼ਾਕ ਖਾਨ (ਮਹਿਰੂਮ ਹਾਸ ਕਲਾਕਾਰ) ਨੇ ਦਮਦਾਰ ਅਦਾਕਾਰੀ ਕੀਤੀ ਹੈ।