ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੈੱਲਕਮ ਟੂ ਨਿਊਯਾਰਕ' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਬੀਤੇ ਦਿਨ ਮੁੰਬਈ 'ਚ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।
ਇਸ ਸਕ੍ਰੀਨਿੰਗ ਮੌਕੇ ਸੋਨਾਕਸ਼ੀ ਨੂੰ ਆਪਣੀ ਮਾਂ ਪੂਨਮ ਸਿਨਹਾ ਨਾਲ ਦੇਖਿਆ ਗਿਆ। ਉੱਥੇ ਹੀ ਫਿਲਮ ਨਿਰਮਾਤਾ ਭੂਸ਼ਨ ਕੁਮਾਰ, ਨਿਰਦੇਸ਼ਕ ਡੈਵਿਡ ਧਵਨ ਨਜ਼ਰ ਆਏ।
ਦੱਸਣਯੋਗ ਹੈ ਕਿ 'ਵੈੱਲਕਮ ਟੂ ਨਿਊਯਾਰਕ' ਸਾਲ 2018 ਦੀ ਸਭ ਤੋਂ ਕਾਮੇਡੀ ਫਿਲਮਾਂ 'ਚੋਂ ਇਕ ਹੈ। ਫਿਲਮ ਦਾ ਨਿਰਦੇਸ਼ਨ ਚਾਕਰੀ ਰੋਤੇਨੀ ਕਰ ਰਹੇ ਹਨ। ਫਿਲਮ 'ਚ ਸੋਨਾਕਸ਼ੀ ਤੋਂ ਇਲਾਵਾ ਦਿਲਜੀਤ ਦੋਸਾਂਝ, ਕਰਨ ਜੌਹਰ, ਰਿਤੇਸ਼ ਦੇਸ਼ਮੁੱਖ, ਲਾਰਾ ਦੱਤਾ, ਬੋਮਨ ਇਰਾਨੀ, ਰਾਣਾ ਦੱਗੁਬਾਤੀ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।
ਨਿਰਦੇਸ਼ਕ ਡੈਵਿਡ ਧਵਨ
ਨਿਰਮਾਤਾ ਭੂਸ਼ਨ ਕੁਮਾਰ