FacebookTwitterg+Mail

ਨਸ਼ਿਆਂ ਖਿਲਾਫ ਸਮਾਗਮ ਦੌਰਾਨ ਅੱਜ ਨੌਜਵਾਨਾਂ ਦੇ ਰੂ-ਬ-ਰੂ ਹੋਣਗੇ ਗਾਇਕ ਕੰਵਰ ਗਰੇਵਾਲ

welfare society of punjab ram leela ground khamanon kanwar grewal
14 September, 2019 11:46:10 AM

ਖਮਾਣੋਂ (ਜਟਾਣਾ) - ਹੱਸਦਾ-ਖੇਡਦਾ ਵੈੱਲਫੇਅਰ ਸੋਸਾਇਟੀ ਪੰਜਾਬ ਵਲੋਂ ਅੱਜ ਖਮਾਣੋਂ ਦੀ ਰਾਮ ਲੀਲਾ ਗਰਾਊਂਡ ਵਿਖੇ ਕਰਵਾਏ ਜਾ ਰਹੇ ਨਸ਼ਿਆਂ ਖਿਲਾਫ ਸਮਾਗਮ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਸੰਸਥਾ ਦੇ ਮੁੱਖ ਅਹੁਦੇਦਾਰ ਸ਼ਾਮਲ ਹੋਏ। ਇਸ ਮੌਕੇ ਮੈਂਬਰਾਂ ਨੇ ਕਈ ਤਰ੍ਹਾਂ ਦੇ ਅਹਿਮ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ, ਜਿਸ ਵਿਚ ਸੋਸਾਇਟੀ ਨੇ ਸਾਰੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ, ਗ੍ਰਾਮ ਪੰਚਾਇਤਾਂ ਨਾਲ ਮਿਲ ਕੇ ਕੰਮਕਾਜ ਵੇਖਣ ਲਈ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ, ਤਾਂ ਜੋ ਸਮਾਗਮ ਵਿਚ ਇਲਾਕੇ ਭਰ 'ਚੋਂ ਪਹੁੰਚ ਰਹੇ ਦਰਸ਼ਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਾ ਆਵੇ।

ਸੋਸਾਇਟੀ ਵੱਲੋਂ ਨਸ਼ਿਆਂ ਵਿਰੋਧੀ ਚਲਾਈ ਇਸ ਮੁਹਿੰਮ ਤਹਿਤ ਨਸ਼ਿਆਲ ਨਾਟਕ ਅਤੇ ਲੋਕ ਗਾਇਕ ਕੰਵਰ ਗਰੇਵਾਲ ਨੂੰ ਸੁਣਨ ਲਈ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ, ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ।


Tags: Welfare Society of PunjabRam Leela GroundKhamanonKanwar GrewalLive Showਵੈੱਲਫੇਅਰ ਸੋਸਾਇਟੀ ਪੰਜਾਬਰਾਮ ਲੀਲਾ ਗਰਾਊਂਡਖਮਾਣੋਂ

Edited By

Sunita

Sunita is News Editor at Jagbani.