FacebookTwitterg+Mail

ਕ੍ਰਿਕਟ ਦੇ ਮੈਦਾਨ 'ਚ ਰਣਬੀਰ ਨੇ ਸਾਬਕਾ ਪ੍ਰੇਮਿਕਾ ਦੇ ਗੀਤ 'ਤੇ ਅਭਿਸ਼ੇਕ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

when abhishek bachchan  ranbir kapoor did kajra re to kala chashma
26 April, 2018 09:32:48 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਬੀਰ ਕਪੂਰ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੰਜੂ' ਨੂੰ ਲੈ ਕੇ ਸੁਰਖੀਆਂ 'ਚ ਛਾਇਆ ਹੋਇਆ ਹੈ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਉਸ ਦਾ ਇਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਣਬੀਰ ਕਪੂਰ ਗਰਾਊਂਡ 'ਚ ਅਭਿਸ਼ੇਕ ਬੱਚਨ ਨਾਲ ਡਾਂਸ ਕਰਦਾ ਨਜ਼ਰ ਆ ਰਿਹਾ ਹੈ।

ਅਸਲ 'ਚ ਰਣਬੀਰ ਤੇ ਅਭਿਸ਼ੇਕ ਬੱਚਨ ਹਾਲ ਹੀ 'ਚ ਇਕ ਚੈਰਿਟੀ ਫੁੱਟਬਾਲ ਮੈਚ ਲਈ ਸਿੰਗਾਪੁਰ ਗਏ ਸਨ। ਇਸ ਦੌਰਾਨ ਜਦੋਂ ਦੋਵੇਂ ਗਰਾਊਂਡ 'ਚ ਸਨ ਤਾਂ ਅਚਾਨਕ ਰਣਬੀਰ ਦੀ ਸਾਬਕਾ ਪ੍ਰੇਮਿਕਾ ਤੇ ਅਦਾਕਾਰਾ ਕੈਟਰੀਨਾ ਕੈਫ ਦੀ ਫਿਲਮ 'ਬਾਰ ਬਾਰ ਦੇਖੋ' ਦਾ ਗੀਤ 'ਕਾਲਾ ਚਸ਼ਮਾ ਵੱਜਣ ਲੱਗਾ। ਇਸ ਨੂੰ ਸੁਣਦੇ ਹੀ ਰਣਬੀਰ ਤੇ ਅਭਿਸ਼ੇਕ ਐਸ਼ਵਰਿਆ ਰਾਏ ਬੱਚਨ ਦੇ ਗੀਤ 'ਕਜਰਾਰੇ-ਕਜਰਾਰੇ' ਦੇ ਸਟੈੱਪ ਕਰਦੇ ਦਿਖੇ। 


Tags: Abhishek BachchanRanbir KapoorKajra Re Kala ChashmaKatrina KaifSidharth MalhotraBaar Baar Dekho

Edited By

Sunita

Sunita is News Editor at Jagbani.