FacebookTwitterg+Mail

ਜਦੋਂ ਗੁੱਸੇ 'ਚ ਆਏ ਅਰਬਾਜ਼ ਨੇ ਤੋੜੇ ਸਨ ਸਲਮਾਨ ਖਾਨ ਦੇ ਦੰਦ

when arbaaz khan broke salman khan teeth in a game
04 June, 2019 11:42:38 AM

ਮੁੰਬਈ(ਬਿਊਰੋ)— ਸਲਮਾਨ ਖਾਨ ਆਪਣੇ ਦੋਵੇਂ ਛੋਟੇ ਭਰਾਵਾਂ ਨਾਲ ਬਹੁਤ ਪਿਆਰ ਕਰਦੇ ਹਨ। ਅਰਬਾਜ਼ ਅਤੇ ਸੁਹੇਲ 'ਤੇ ਉਹ ਆਪਣੀ ਜਾਨ ਛਿੜਕਦੇ ਹਨ ਪਰ ਜ਼ਿੰਦਗੀ 'ਚ ਅਜਿਹੇ ਕਈ ਮੌਕੇ ਆਉਂਦੇ ਹਨ ਜਦੋਂ ਭਰਾ–ਭਰਾ ਹੀ ਇਕ-ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਸੀ ਸਲਮਾਨ ਖਾਨ ਅਤੇ ਅਰਬਾਜ਼ ਖਾਨ ਵਿਚਕਾਰ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਸਲਮਾਨ ਨੇ ਸ਼ੋਅ 'ਚ ਦੱਸਿਆ ਕਿ ਇਕ ਵਾਰ ਅਰਬਾਜ਼ ਨੇ ਉਨ੍ਹਾਂ ਦੇ ਦੰਦ ਤੋੜ ਦਿੱਤੇ ਸਨ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸ਼ਨੀਵਾਰ ਨੂੰ ਆਪਣੀ ਫਿਲਮ 'ਭਾਰਤ' ਦਾ ਪ੍ਰਮੋਸ਼ਨ ਕਰਨ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਸਨ।
Punjabi Bollywood Tadka
ਇਸ ਦੌਰਾਨ ਸਲਮਾਨ ਨੇ ਆਪਣੇ ਬਚਪਨ ਦਾ ਇਕ ਕਿੱਸਾ ਸ਼ੇਅਰ ਕੀਤਾ। ਸਲਮਾਨ ਨੇ ਦੱਸਿਆ ਕਿ ਇਕ ਵਾਰ ਉਹ ਅਤੇ ਅਰਬਾਜ਼ ਖਾਨ ਆਪਣੀ ਮਾਸੀ ਘਰ ਛੁੱਟੀਆਂ ਮਨਾਉਣ ਗਏ ਸਨ। ਸਲਮਾਨ ਨੇ ਦੱਸਿਆ ਕਿ ਉਹ ਬਚਪਨ 'ਚ ਬਹੁਤ ਅਜੀਬ ਤਰ੍ਹਾਂ ਦੀ ਗੇਮ ਖੇਡਿਆ ਕਰਦੇ ਸਨ। ਅਰਬਾਜ਼ ਅਤੇ ਸਲਮਾਨ ਉਦੋਂ ਸਲਾਈਡਰ (ਫਿਸਲਣ ਵਾਲਾ ਝੂਲਾ) 'ਤੇ ਖੇਡਣ ਲੱਗੇ। ਇਸ ਵਿਚ ਇਹ ਤੈਅ ਕੀਤਾ ਗਿਆ ਕਿ ਸਲਮਾਨ 'ਤੇ ਰਹੇਗਾ ਅਤੇ ਅਰਬਾਜ਼ ਹੇਠਾ। ਨਾ ਸਲਮਾਨ, ਅਰਬਾਜ਼ ਨੂੰ ਉੱਤੇ ਆਉਣ ਦੇਣਗੇ ਅਤੇ ਨਾ ਹੀ ਅਰਬਾਜ਼ ਉਨ੍ਹਾਂ ਨੂੰ ਹੇਠਾਂ ਆਉਣ ਦੇਣਗੇ
Punjabi Bollywood Tadka
ਇਹ ਖੇਡ ਖੇਡਦੇ ਹੋਏ ਅਰਬਾਜ਼ ਇੰਨਾ ਜ਼ਿਆਦਾ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਹੀ ਸਲਮਾਨ ਨੂੰ ਹੇਠਾਂ ਖਿੱਚ ਲਿਆ। ਉਦੋਂ ਸਲਮਾਨ ਫਿਸਲਦੇ ਹੋਏ ਸਿੱਧੇ ਪੱਥਰ ਨਾਲ ਵੱਜਿਆ ਅਤੇ ਉਨ੍ਹਾਂ ਦੇ ਅੱਗੇ ਵਾਲੇ ਦੋ ਦੰਦ ਟੁੱਟ ਗਏ। ਸਲਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਮਾਡਲਿੰਗ ਦੇ ਦਿਨੀਂ ਨਕਲੀ ਦੰਦ ਲਗਾ ਕੇ ਰੈਂਪ 'ਤੇ ਵਾਕ ਕੀਤਾ ਸੀ। ਇਸ ਤੋਂ ਇਲਾਵਾ ਸਲਮਾਨ ਨੇ ਇਕ ਹੋਰ ਕਿੱਸਾ ਸ਼ੇਅਰ ਕੀਤਾ।
Punjabi Bollywood Tadka
ਨ੍ਹਾਂ ਨੇ ਦੱਸਿਆ ਕਿ ਇਕ ਵਾਰ ਉਹ ਪੜਾਈ ਕਰ ਰਹੇ ਸਨ ਅਤੇ ਅਰਬਾਜ਼ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਸਨ। ਕਈ ਵਾਰ ਸਮਝਾਉਣ ਤੋਂ ਬਾਅਦ ਵੀ ਅਰਬਾਜ਼ ਨੇ ਸ਼ੈਤਾਨੀ ਬੰਦ ਨਹੀਂ ਕੀਤੀ। ਇਸ ਤੋਂ ਬਾਅਦ ਸਲਮਾਨ ਨੂੰ ਕਾਫੀ ਗੁੱਸਾ ਆ ਗਿਆ ਅਤੇ ਉਹ ਜਿਸ ਪੈਂਸਿਲ ਨਾਲ ਲਿਖ ਰਹੇ ਸਨ, ਉਸੇ ਨਾਲ ਅਰਬਾਜ਼ ਨੂੰ ਮਾਰੀ। ਉਹ ਪੈਂਸਿਲ ਸਿੱਧੇ ਅਰਬਾਜ਼ ਦੇ ਸੀਨੇ 'ਚ ਜਾ ਕੇ ਲੱਗੀ ਅਤੇ ਉਨ੍ਹਾਂ ਦੇ ਖੂਨ ਨਿਕਲਣ ਲੱਗ ਗਿਆ। ਇਸ ਤੋਂ ਬਾਅਦ ਸਲਮਾਨ ਬਹੁਤ ਹੱਸੇ ਸਨ।


Tags: Arbaaz KhanSalman KhanPlay GameBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari