ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਨੂੰ ਫਿਲਮ 'ਭਾਰਤ' 'ਚ ਪ੍ਰਫਾਰਮੈਂਸ ਲਈ ਆਪਣੇ ਪਰਿਵਾਰ ਤੋਂ ਬੈਸਟ ਕੰਪਲੀਮੈਂਟ ਮਿਲਿਆ ਹੈ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਭਾਰਤ' 'ਚ ਸਲਮਾਨ ਖਾਨ ਤੋਂ ਲੈ ਕੇ ਕੈਟਰੀਨਾ ਕੈਫ ਅਤੇ ਦਿਸ਼ਾ ਪਟਾਨੀ ਦੇ ਕੰਮ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਫਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਲੋਕਾਂ ਨੂੰ ਇਸ ਫਿਲਮ ਦੇ ਕਿਰਦਾਰ ਬਹੁਤ ਹੀ ਪਸੰਦ ਆ ਰਹੇ ਹਨ।
ਜਦੋਂ ਦਿਸ਼ਾ ਨਾਲ ਹਾਲ ਹੀ 'ਚ ਇਸ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ 'ਭਾਰਤ' ਇਕ ਪਾਜ਼ੇਟਿਵ ਫਿਲਮ ਹੈ ਅਤੇ ਇਹ ਚੰਗਾ ਸੁਨੇਹਾ ਦਿੰਦੀ ਹੈ। ਮੇਰੇ ਪਰਿਵਾਰ ਵਾਲਿਆਂ ਤੋਂ ਮੈਨੂੰ ਆਪਣੀ ਪ੍ਰਫਾਰਮੈਂਸ ਲਈ ਬੈਸਟ ਕੰਪਲੀਮੈਂਟ ਮਿਲਿਆ ਹੈ।
ਦਿਸ਼ਾ ਇਨ੍ਹੀਂ ਦਿਨੀਂ ਫਿਲਮ 'ਮਲੰਗ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਸ ਨਾਲ ਆਦਿੱਤਿਆ ਰਾਏ ਕਪੂਰ ਅਤੇ ਅਨਿਲ ਕਪੂਰ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।