FacebookTwitterg+Mail

ਜਦੋਂ ਈਸ਼ਾ ਦਿਓਲ ਨੇ ਅੰਮ੍ਰਿਤਾ ਨੂੰ ਮਾਰਿਆ ਸੀ ਥੱਪੜ, ਤਾਂ ਹੋਇਆ ਸੀ ਕੁਝ ਅਜਿਹਾ…

when esha deol slapped amrita rao
17 June, 2017 12:43:33 PM

ਨਵੀਂ ਦਿੱਲੀ— ਬਾਲੀਵੁੱਡ 'ਚ ਕੈਟ ਫਾਈਟਸ ਆਮ ਗੱਲ ਹੈ, ਇੱਕ ਫਿਲਮ 'ਚ ਜਦੋਂ ਦੋ ਅਦਾਕਾਰ ਹੋਣ ਤਾਂ ਦੋਵਾਂ 'ਚ ਲੜਾਈ ਹੋ ਹੀ ਜਾਂਦੀ ਹੈ। ਅਜਿਹਾ ਹੀ ਹੋਇਆ ਬਾਲੀਵੁੱਡ ਅਭਿਨੇਤਰੀ ਅੰਮ੍ਰਿਤਾ ਰਾਓ ਅਤੇ ਈਸ਼ਾ ਦਿਓਲ ਨਾਲ। ਦੋਵੇਂ ਅਭਿਨੇਤਰੀਆਂ 'ਪਿਆਰੇ ਮੋਹਨ' ਫਿਲਮ ਦੀ ਸ਼ੂਟਿੰਗ ਕਰ ਰਹੀਆਂ ਸਨ। ਫਿਲਮ 'ਚ ਦੋਵੇਂ ਭੈਣਾਂ ਬਣੀਆਂ ਸਨ, ਜਿਨ੍ਹਾਂ 'ਚ ਬਹੁਤ ਪਿਆਰ ਹੁੰਦਾ ਹੈ ਪਰ ਫਿਲਮ ਦੇ ਸੈੱਟ 'ਤੇ ਦੋਵਾਂ 'ਚ ਜ਼ਬਰਦਸਤ ਲੜਾਈ ਹੋਈ ਸੀ। ਇੱਕ ਦਿਨ ਲੜਾਈ ਕੁਝ ਜ਼ਿਆਦਾ ਹੀ ਵੱਧ ਗਈ ਤੇ ਅੰਮ੍ਰਿਤਾ ਨੇ ਫਿਲਮ ਦੇ ਡਾਇਰੈਕਟਰ ਅਤੇ ਕਰਿਊ ਦੇ ਸਾਹਮਣੇ ਈਸ਼ਾ ਨੂੰ ਗਾਲਾਂ ਕੱਢ ਦਿੱਤੀਆਂ। ਈਸ਼ਾ ਨੂੰ ਇਹ ਸਭ ਬਹੁਤ ਬੁਰਾ ਲੱਗਾ ਅਤੇ ਉਨ੍ਹਾਂ ਨੇ ਅੰਮ੍ਰਿਤਾ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ।

Punjabi Bollywood Tadka

ਮੀਡੀਆ ਦੇ ਨਾਲ ਗੱਲ ਬਾਤ ਕਰਦੇ ਹੋਏ ਈਸ਼ਾ ਨੇ ਕਿਹਾ, ''ਮੈਂ ਅੰਮ੍ਰਿਤਾ ਨੂੰ ਥੱਪੜ ਮਾਰਿਆ ਸੀ। ਇੱਕ ਦਿਨ ਪੈਕਅੱਪ ਤੋਂ ਬਾਅਦ ਉਸ ਨੇ ਡਾਇਰੈਕਟਰ ਇੰਦਰ ਕੁਮਾਰ ਅਤੇ ਕੈਮਰਾਮੈਨ ਦੇ ਸਾਹਮਣੇ ਗਾਲਾਂ ਦਿੱਤੀਆਂ ਸਨ। ਆਪਣੇ ਆਤਮ-ਸਨਮਾਨ ਦੀ ਰੱਖਿਆ ਲਈ ਮੈਂ ਉਸ ਨੂੰ ਥੱਪੜ ਮਾਰ ਦਿੱਤਾ ਤੇ ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਪਰ ਦੋਵਾਂ ਦੀ ਲੜਾਈ ਜ਼ਿਆਦਾ ਨਹੀਂ ਵਧੀ ਅਤੇ ਅੰਮ੍ਰਿਤਾ ਨੇ ਈਸ਼ਾ ਤੋਂ ਮੁਆਫੀ ਵੀ ਮੰਗ ਲਈ।“ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਮੇਰੇ ਤੋਂ ਮੁਆਫੀ ਮੰਗੀ, ਮੈਂ ਵੀ ਉਸ ਨੂੰ ਮੁਆਫ ਕਰ ਦਿੱਤਾ ਅਤੇ ਹੁਣ ਸਾਡੇ ਦੋਵਾਂ 'ਚ ਸਭ ਠੀਕ ਹੈ। ਅੰਮ੍ਰਿਤਾ ਨੇ ਮੀਡੀਆ ਨੂੰ ਕਿਹਾ ਕਿ ਉਸ ਨੂੰ ਦੋਸ਼ ਦੇਣਾ ਠੀਕ ਨਹੀਂ ਅਤੇ ਇਸ ਤੋਂ ਵੱਧ ਮੈਂ ਕੁਝ ਨਹੀਂ ਬੋਲਾਂਗੀ, ਇਹ ਕਿੱਸਾ ਹੁਣ ਖਤਮ ਹੋ ਗਿਆ ਹੈ।''


Tags: Bollywood CelebrityAmrita RaoEsha DeolPyare Mohanslappedਅੰਮ੍ਰਿਤਾ ਰਾਓਈਸ਼ਾ ਦਿਓਲਪਿਆਰੇ ਮੋਹਨ