FacebookTwitterg+Mail

ਜਦੋਂ ਬੱਤਖਾਂ ਤੋਂ ਡਰ ਕੇ ਭੱਜੀ ਸ਼ਿਲਪਾ ਸ਼ੈੱਟੀ, ਵਾਇਰਲ ਹੋਇਆ ਵੀਡੀਓ

when shilpa shetty got scared of a duck and ran away  watch video
04 July, 2019 02:49:34 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਕਾਰਨ ਚਰਚਾ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਦਾ ਇਕ ਹੋਰ ਵੀਡੀਓ ਚਰਚਾ 'ਚ ਹੈ। ਸ਼ਿਲਪਾ ਸ਼ੈੱਟੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਲੰਡਨ 'ਚ ਮੌਜ਼ੂਦ ਹੈ ਅਤੇ ਉੱਥੇ ਬੱਤਖਾਂ ਨੂੰ ਕੁਝ ਖਾਣ ਲਈ ਪਾ ਰਹੀ ਹੈ ਪਰ ਜਦੋਂ ਬੱਤਖਾਂ ਖਾਣ ਲਈ ਸ਼ਿਲਪਾ ਸ਼ੈੱਟੀ ਦੇ ਨੇੜੇ ਜਾਂਦੀਆਂ ਹਨ ਤਾਂ ਸ਼ਿਲਪਾ ਸ਼ੈੱਟੀ ਡਰ ਜਾਂਦੀ ਹੈ ਅਤੇ ਤੁਰੰਤ ਦੂਰ ਚਲੀ ਜਾਂਦੀ ਹੈ।


ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਇਨੀਂ ਦਿਨੀਂ ਲੰਡਨ 'ਚ ਆਪਣੇ ਪਤੀ ਰਾਜ ਕੁੰਦਰਾ ਨਾਲ ਛੁੱਟੀਆਂ ਬਿਤਾ ਰਹੀ ਹੈ। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ। ਰਾਜ ਕੁੰਦਰਾ ਇਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦਾ ਆਪਣਾ ਕਾਰੋਬਾਰ ਹੈ। ਜੇਕਰ ਗੱਲ ਕਰੀਏ ਸ਼ਿਲਪਾ ਦੀ ਤਾਂ ਸ਼ਿਲਪਾ ਫਿਲਹਾਲ ਆਪਣੇ ਪਰਿਵਾਰ ਨਾਲ ਵਿਦੇਸ਼ 'ਚ ਛੁੱਟੀਆਂ ਇੰਜੁਆਏ ਕਰ ਰਹੀ ਹੈ।


Tags: Shilpa ShettyDuck VideoLondonBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari