FacebookTwitterg+Mail

ਸਟਾਈਲ ਦੇ ਮਾਮਲੇ ‘ਚ ਧੋਨੀ ਦੀ ਧੀ ਦਿੰਦੀ ਹੈ ਰਣਵੀਰ ਸਿੰਘ ਨੂੰ ਟੱਕਰ, ਵਾਇਰਲ ਹੋਈ ਤਸਵੀਰ

when ziva dhoni saw ranveer singh wearing same glasses
09 October, 2019 09:00:23 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਬਾਲੀਵੁੱਡ ਦੇ ਸਟਾਈਲ ਆਈਕਾਨ ਹਨ ਅਤੇ ਅਕਸਰ ਆਪਣੇ ਨਵੇਂ ਲੁੱਕ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ ਪਰ ਉਨ੍ਹਾਂ ਦਾ ਹਾਲ ‘ਚ ਵਾਇਰਲ ਹੋਇਆ ਲੁੱਕ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਕਰਕੇ ਚਰਚਾ ‘ਚ ਆਇਆ ਹੈ, ਉਹ ਵੀ ਉਦੋਂ ਜਦੋਂ ਰਣਵੀਰ ਸਿੰਘ ਦਾ ਚਸ਼ਮਾ ਜ਼ੀਵਾ ਕੋਲ ਪਹੁੰਚ ਗਿਆ। ਧੋਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਜ਼ੀਵਾ ਅਤੇ ਰਣਵੀਰ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,”ਜ਼ੀਵਾ ਨੇ ਜਦੋਂ ਇਸ ਤਸਵੀਰ ਨੂੰ ਦੇਖਿਆ ਤਾਂ ਬੋਲੀ-‘ਉਹ ਮੇਰਾ ਚਸ਼ਮਾ ਕਿਉਂ ਪਹਿਨੇ ਹੋਏ ਹਨ ? ਉਹ ਉੱਪਰ ਗਈ ਅਤੇ ਚਸ਼ਮਾ ਲੱਭ ਲਿਆਈ। ਫਿਰ ਉਸ ਨੇ ਕਿਹਾ ਮੇਰਾ ਚਸ਼ਮਾ ਸਿਰਫ ਮੇਰਾ ਹੈ। ਅੱਜਕਲ ਦੇ ਬੱਚੇ ਬਿਲਕੁੱਲ ਅਲੱਗ ਹਨ। ਸਾਢੇ ਚਾਰ ਸਾਲ ਦੀ ਉਮਰ ‘ਚ ਉਹ ਆਪਣੀ ਚੀਜ਼ ਪਛਾਣ ਲੈਂਦੀ ਹੈ ਅਤੇ ਮੈਂ ਹੁਣ ਵੀ ਨਹੀਂ ਪਛਾਣ ਪਾਉਂਦਾ ਕਿ ਮੇਰੇ ਕੋਲ ਅਜਿਹਾ ਚਸ਼ਮਾ ਹੈ ਜਾਂ ਨਹੀਂ।”

 
 
 
 
 
 
 
 
 
 
 
 
 
 
 
 

A post shared by M S Dhoni (@mahi7781) on Mar 24, 2019 at 6:19am PDT


ਇਸ ਤੋਂ ਅੱਗੇ ਧੋਨੀ ਨੇ ਲਿਖਿਆ,‘‘ਮੈਨੂੰ ਪਤਾ ਹੈ ਹੁਣ ਜਦੋਂ ਵੀ ਜ਼ੀਵਾ ਰਣਵੀਰ ਨੂੰ ਮਿਲੇਗੀ ਉਹ ਇਹ ਗੱਲ ਜ਼ਰੂਰ ਕਰੇਗੀ ਕਿ ਮੇਰੇ ਕੋਲ ਵੀ ਉਨ੍ਹਾਂ ਦੇ ਚਸ਼ਮੇ ਵਰਗਾ ਚਸ਼ਮਾ ਹੈ।’’ ਧੋਨੀ ਦੀ ਧੀ ਜ਼ੀਵਾ ਨੂੰ ਹੁਣ ਰਣਵੀਰ ਸਿੰਘ ਦੀ ਹੀ ਤਰ੍ਹਾਂ ਸੋਸ਼ਲ ਮੀਡੀਆ ‘ਤੇ ਸਟਾਈਲ ਆਈਕਾਨ ਕਿਹਾ ਜਾ ਰਿਹਾ ਹੈ।

 


Tags: Ziva DhoniRanveer SinghGlassesInstagram Video Viral

About The Author

manju bala

manju bala is content editor at Punjab Kesari