FacebookTwitterg+Mail

'ਵਿਸਕੀ ਦੀ ਬੋਤਲ' ਦਾ ਜੈਸਮੀਨ-ਪ੍ਰੀਤ ਹੁੰਦਲ 'ਤੇ ਚੜ੍ਹਿਆ ਰੰਗ

whiskey di botal
29 November, 2018 12:27:06 PM

ਜਲੰਧਰ(ਬਿਊਰੋ)— ਪਾਲੀਵੁੱਡ ਮਿਊਜ਼ਿਕ ਇੰਡਸਟਰੀ ਦੀ ਗੁਲਾਬੀ ਕੁਈਨ ਇਕ ਵਾਰ ਮੁੜ ਸੁਰਖੀਆਂ 'ਚ ਛਾਈ ਹੋਈ ਹੈ। ਇਸ ਵਾਰ ਚਰਚਾ ਦਾ ਕਾਰਨ ਜੈਸਮੀਨ ਸੈਂਡਲਸ ਨਵੇਂ ਰੰਗ 'ਚ ਨਜ਼ਰ ਆ ਰਹੀ ਹੈ। ਜੀ ਹਾਂ ਜੈਸਮੀਨ ਸੈਂਡਲਸ ਦਾ ਨਵਾਂ ਗੀਤ 'ਵਿਸਕੀ ਦੀ ਬੋਲਤ' ਰਿਲੀਜ਼ ਹੋਇਆ ਹੈ, ਜਿਸ 'ਚ ਉਹ ਅਨੌਖੇ ਹੀ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਗੀਤ ਦੀ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਸ ਨਾਲ ਪ੍ਰੀਤ ਹੁੰਦਲ ਵੀ ਨਜ਼ਰ ਆ ਰਹੇ ਹਨ, ਜੋ ਜੈਸਮੀਨ ਨਾਲ ਇਸ ਗੀਤ 'ਚ ਸੁਰ ਨਾਲ ਸੁਰ ਮਿਲਾ ਰਹੇ ਹਨ। ਪ੍ਰੀਤ ਹੁੰਦਲ ਅਤੇ ਜੈਸਮੀਨ ਸੈਂਡਲਾਸ ਨੇ ਇਸ ਗੀਤ ਨਾਲ ਮੁੜ ਸਰੋਤਿਆਂ ਨੂੰ ਖੁਸ਼ ਕੀਤਾ ਹੈ। ਇਸ ਗੀਤ ਨੂੰ ਮਿਊਜ਼ਿਕ ਪ੍ਰੀਤ ਹੁੰਦਲ ਨੇ ਹੀ ਦਿੱਤਾ ਹੈ। 

ਦੱਸਣਯੋਗ ਹੈ ਕਿ ਜੈਸਮੀਨ ਸੈਂਡਲਸ ਹਰ ਵਾਰ ਆਪਣੇ ਫੈਨਸ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀ ਹੈ। ਲੋਕਾਂ ਨੂੰ ਜੈਸਮੀਨ ਅਤੇ ਪ੍ਰੀਤ ਹੁੰਦਲ ਦਾ ਸੁਮੇਲ ਕਿੰਨਾ ਕੁ ਪਸੰਦ ਆਉਂਦਾ ਹੈ, ਇਹ ਦੇਖਣਾ ਕਾਫੀ ਦਿਲਚਸਪ ਰਹੇਗਾ। ਹਾਲਾਂਕਿ ਇਸ ਤੋਂ ਪਹਿਲਾਂ ਜੈਸਮੀਨ ਦੀ ਜੋੜੀ ਜ਼ਿਆਦਾ ਗੈਰੀ ਸੰਧੂ ਨਾਲ ਹੀ ਨਜ਼ਰ ਆਈ ਹੈ।


Tags: Whiskey Di Botal Preet Hundal Jasmine Sandlas Shubham Malhtra Dilsher Singh Khushpal Singh

Edited By

Sunita

Sunita is News Editor at Jagbani.