FacebookTwitterg+Mail

ਕੌਣ ਹੋ ਸਕਦੀ ਹੈ ਭਾਰਤ ਦੀ ਕੈਪਟਨ ਮਾਰਵਲ?

who can be captain marvel of india
26 February, 2019 12:15:48 PM

ਮੁੰਬਈ (ਬਿਊਰੋ) — ਮਾਰਵਲ ਸਿਨੇਮੈਟਿਕ ਯੂਨੀਵਰਸ ਦੀਆਂ ਇਸ ਸਾਲ ਉਡੀਕੀਆਂ ਜਾ ਰਹੀਆਂ ਫਿਲਮਾਂ 'ਚੋਂ ਇਕ ਕੈਪਟਨ ਮਾਰਵਲ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਕੈਪਟਨ ਮਾਰਵਲ ਉਰਫ ਕੈਰੋਲ ਡੈਨਵਰਸ ਦੀ ਭੂਮਿਕਾ ਅਕਾਦਮੀ ਐਵਾਰਡ ਜੇਤੂ ਬ੍ਰੀ ਲਾਰਸਨ ਨਿਭਾ ਰਹੀ ਹੈ। ਬ੍ਰੀ ਲਾਰਸਨ ਨੇ ਭੂਮਿਕਾ ਦੀ ਤਿਆਰੀ 'ਚ ਕਮਾਲ ਦੀ ਸ਼ਕਤੀਸ਼ਾਲੀ ਟ੍ਰੇਨਿੰਗ ਲਈ ਹੈ। ਉਨ੍ਹਾਂ ਅਸਲ ਉਡਾਣ ਟ੍ਰੇਨਿੰਗ ਵੀ ਲਈ ਜੋ ਕਾਫੀ ਮੁਸ਼ਕਲ ਸੀ ਤੇ ਬੀਮਾਰ ਪੈਣ ਦੇ ਬਾਵਜੂਦ ਉਨ੍ਹਾਂ ਆਪਣੀ ਟ੍ਰੇਨਿੰਗ ਜਾਰੀ ਰੱਖੀ। ਕੈਪਟਨ ਮਾਰਵਲ : ਦਿ ਮੋਸਟ ਪਾਵਰਫੁਲ ਸੁਪਰ ਹੀਰੋ ਦੇ ਰੂਪ 'ਚ ਆਸਕਰ ਜੇਤੂ ਅਭਿਨੇਤਰੀ ਨੇ ਖੁਦ ਨੂੰ ਇਸ ਭੂਮਿਕਾ ਲਈ ਤੈਅ ਆਕਾਰ 'ਚ ਲਿਆਉਣ ਲਈ ਲਗਭਗ 2500 ਕਿਲੋ ਦੀ ਜੀਪ ਨੂੰ ਵੀ ਧੱਕਿਆ।
ਹੁਣ ਗੱਲ ਕਰੀਏ ਭਾਰਤੀ ਅਭਿਨੇਤਰੀਆਂ ਦੀ ਤਾਂ ਸਾਡੀਆਂ ਅਭਿਨੇਤਰੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਕਈ ਭਾਰਤੀ ਅਭਿਨੇਤਰੀਆਂ ਬਹੁਤ ਤਾਕਤਵਰ ਤੇ ਦੇਸ਼ 'ਚ ਸਨਮਾਨਿਤ ਹਨ। ਇਨ੍ਹਾਂ ਸਾਰੀਆਂ ਦੀ ਬਹੁਤ ਵੱਡੀ ਫੈਨ ਫਾਲੋਈਂਗ ਵੀ ਹੈ ਤੇ ਉਨ੍ਹਾਂ 'ਚੋਂ ਜ਼ਿਆਦਾਤਰ ਹੀਰੋ ਵਾਂਗ ਹੀ ਫਿੱਟ ਹਨ ਤੇ ਕੁਝ ਤਾਂ ਉਨ੍ਹਾਂ ਤੋਂ ਵੀ ਜ਼ਿਆਦਾ ਸਮਾਰਟ ਹਨ। ਉਂਝ ਸਾਡੇ ਕੋਲ ਭਾਰਤ 'ਚ ਅਜੇ ਤੱਕ ਇਕ ਵੀ ਮਹਿਲਾ ਸੁਪਰ ਹੀਰੋ ਫਿਲਮ ਨਹੀਂ ਹੈ, ਇਸ ਲਈ ਅਸੀਂ ਸ਼ਕਤੀਸ਼ਾਲੀ ਤੇ ਵੱਕਾਰੀ ਅਭਿਨੇਤਰੀਆਂ ਦੀ ਸੂਚੀ ਲੈ ਕੇ ਆਏ ਹਾਂ, ਜੋ ਸਾਨੂੰ ਲੱਗਦਾ ਹੈ ਕਿ ਜੇ ਇਸ ਨੂੰ ਕਦੇ ਭਾਰਤ 'ਚ ਬਣਾਇਆ ਜਾਵੇ ਤਾਂ ਇਨ੍ਹਾਂ 'ਚੋਂ ਕੌਣ ਇਕ ਦੇਸੀ ਕੈਪਟਨ ਮਾਰਵਲ ਦੀ ਭੂਮਿਕਾ ਨਾਲ ਨਿਆਂ ਕਰ ਸਕਦੀ ਹੈ।

Punjabi Bollywood Tadka

ਤਾਪਸੀ ਪਨੂੰ 

'ਪਿੰਕ', 'ਨਾਮ ਸ਼ਬਾਨਾ' ਤੇ 'ਮੁਲਕ' 'ਚ ਆਪਣੀਆਂ ਮਜ਼ਬੂਤ ਮੁੱਖ ਭੂਮਿਕਾਵਾਂ ਲਈ ਜਾਣੀ ਜਾਣ ਵਾਲੀ ਤਾਪਸੀ ਪੰਨੂ ਕੈਪਟਨ ਮਾਰਵਲ ਦੇ ਰੂਪ 'ਚ ਕਾਸਟ ਕੀਤੇ ਜਾਣ ਲਈ ਸਭ ਤੋਂ ਚੰਗੇ ਬਦਲਾਂ 'ਚੋਂ ਇਕ ਹੋਵੇਗੀ। ਤਾਪਸੀ ਦਾ ਸਖਤ ਰਵੱਈਆ ਤੇ ਚੰਗਾ ਫਿੱਟ ਸਰੀਰ ਉਸ ਨੂੰ ਸੁਪਰ ਹੀਰੋ ਬਣਨ ਲਈ ਇਕਦਮ ਸਹੀ ਦਾਅਵੇਦਾਰ ਬਣਾਉਂਦਾ ਹੈ।

Punjabi Bollywood Tadka

ਸੋਨਾਕਸ਼ੀ ਸਿਨਹਾ 

ਸੋਨਾਕਸ਼ੀ ਸਿਨਹਾ ਨੇ 'ਦਬੰਗ' ਤੇ 'ਅਕੀਰਾ' ਵਰਗੀਆਂ ਫਿਲਮਾਂ 'ਚ ਭੂਮਿਕਾਵਾਂ ਕੀਤੀਆਂ ਹਨ, ਜਿਥੇ ਉਨ੍ਹਾਂ ਨੇ ਭ੍ਰਿਸ਼ਟ ਪੁਲਸ ਅਧਿਕਾਰੀਆਂ ਨਾਲ ਸ਼ਾਨਦਾਰ ਲੜਾਈ ਲੜੀ। ਉਨ੍ਹਾਂ ਨੂੰ ਫੋਰਸ 2 'ਚ ਵੀ ਦੇਖਿਆ ਗਿਆ ਹੈ। ਸੋਨਾਕਸ਼ੀ ਬ੍ਰੀ ਲਾਰਸਨ ਦੀ ਭੂਮਿਕਾ 'ਚ ਫਿੱਟ ਹੋਵੇਗੀ ਤੇ ਕੁਝ ਹੋਰ ਵੀ ਚੰਗਾ ਐਕਸ਼ਨ ਕਰੇਗੀ।

Punjabi Bollywood Tadka

ਦੀਪਿਕਾ ਪਾਦੂਕੋਣ

'ਟ੍ਰਿਪਲ ਐਕਸ ਰਿਟਰਨ ਆਫ ਐਕਸੈਂਡਰ ਕੇਜ' 'ਚ ਦੀਪਿਕਾ ਦੇ ਐਕਸ਼ਨ ਪੈਕਡ ਦ੍ਰਿਸ਼ਾਂ ਨੂੰ ਦੇਖਣ ਤੋਂ ਬਾਅਦ ਉਹ ਯਕੀਨੀ ਤੌਰ 'ਤੇ ਦੇਸੀ ਕੈਰੋਲ ਡੇਨਵਰ ਦੀ ਭੂਮਿਕਾ ਨਿਭਾਉਣ ਲਈ ਇਕ ਮਜ਼ਬੂਤ ਉਮੀਦਵਾਰ ਹੈ। ਉਨ੍ਹਾਂ ਨੇ ਇਸ ਫਿਲਮ ਨਾਲ ਹਾਲੀਵੁੱਡ 'ਚ ਸ਼ੁਰੂਆਤ ਕਰ ਲਈ ਹੈ ਤੇ ਕੀ ਪਤਾ ਇਹ ਉਨ੍ਹਾਂ ਲਈ ਇਕ ਪਲੱਸ ਪੁਆਇੰਟ ਹੋਵੇ।

Punjabi Bollywood Tadka

ਰਾਧਿਕਾ ਆਪਟੇ

ਰਾਧਿਕਾ ਆਪਟੇ 2018 'ਚ ਇਕ ਸਨਸਨੀ ਰਹੀ ਹੈ, ਜਿਥੇ ਉਹ ਹਰ ਥਾਂ ਮੌਜੂਦ ਸੀ। ਉਸਾਨੂੰ ਆਪਣੇ ਸਾਰੇ ਕੰਮਾਂ ਲਈ ਸ਼ਲਾਘਾ ਮਿਲੀ ਸੀ ਅਤੇ ਹਿੰਦੀ ਉਦਯੋਗ ਦੇ ਨਾਲ-ਨਾਲ ਦੱਖਣ 'ਚ ਵੀ ਉਸ ਦਾ ਅਭਿਨੈ ਚੰਗਾ ਰਿਹਾ। ਬ੍ਰੀ ਵਾਂਗ ਹੀ ਇਕ ਵੱਡੀ ਫੈਨ ਫਾਲੋਈਂਗ ਹੋਣਾ ਰਾਧਿਕਾ ਆਪਟੇ ਨੂੰ ਕੈਪਟਨ ਮਾਰਵਲ ਦੇ ਕਿਰਦਾਰ ਲਈ ਇਕ ਵੱਡੀ ਦਾਅਵੇਦਾਰ ਬਣਾਉਂਦਾ ਹੈ।

Punjabi Bollywood Tadka

ਆਲੀਆ ਭੱਟ

'ਰਾਜ਼ੀ' 'ਚ ਇਕ ਜਾਸੂਸ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਆਲੀਆ ਉਦਯੋਗ 'ਚ ਇਕ ਅਪ੍ਰੰਪਰਾਗਤ ਸੁਪਰਹੀਰੋ ਤਾਂ ਬਣ ਹੀ ਗਈ ਹੈ। ਉਨ੍ਹਾਂ ਨੇ ਇੰਡਸਟਰੀ ਦੇ ਸਭ ਤੋਂ ਬਹੁਪੱਖੀ ਅਭਿਨੇਤਾਵਾਂ 'ਚ ਆਪਣੀ ਥਾਂ ਨਿਭਾਈ ਹੈ ਅਤੇ ਯਕੀਨੀ ਤੌਰ 'ਤੇ ਉਹ ਇਕ ਮਹਿਲਾ ਸੁਪਰਹੀਰੋ ਫਿਲਮ ਦੀ ਚੋਟੀ ਦੀ ਦਾਅਵੇਦਾਰਾਂ 'ਚ ਇਕ ਹੈ।

Punjabi Bollywood Tadka

ਰਕੁਲ ਪ੍ਰੀਤ ਸਿੰਘ

ਰਕੁਲ ਪ੍ਰੀਤ ਸਿੰਘ ਇਕ ਜ਼ਿਕਰਯੋਗ ਦੱਖਣ ਦੀ ਅਦਾਕਾਰਾ ਹੈ, ਜੋ ਤਾਮਿਲ ਅਤੇ ਤੇਲਗੂ ਉਦਯੋਗ 'ਚ ਆਪਣੀਆਂ ਫਿਲਮਾਂ ਦੀ ਵਿਸ਼ਾਲ ਰੇਂਜ ਲਈ ਜਾਣੀ ਜਾਂਦੀ ਹੈ ਅਤੇ ਉਸ ਨੇ ਹਿੰਦੀ ਅਤੇ ਕੰਨੜ ਫਿਲਮ ਉਦਯੋਗ 'ਚ ਵੀ ਕੁਝ ਫਿਲਮਾਂ ਕੀਤੀਆਂ ਹਨ। ਇਕ ਬਹੁਪੱਖੀ ਅਦਾਕਾਰਾ ਦੇ ਰੂਪ 'ਚ ਪ੍ਰਸਿੱਧ ਰਕੁਲ ਪ੍ਰੀਤ ਬ੍ਰੀ ਲਾਰਸਨ ਦੀ ਦੌੜ 'ਚ ਪੂਰੀ ਤਰ੍ਹਾਂ ਨਾਲ ਫਿੱਟ ਹੋਵੇਗੀ।

Punjabi Bollywood Tadka

ਅਨੁਸ਼ਕਾ ਸ਼ੈੱਟੀ

ਅਨੁਸ਼ਕਾ ਸ਼ੈੱਟੀ ਉਰਫ ਸਵੀਟੀ ਬਾਹੂਬਲੀ ਲੜੀ 'ਚ ਆਪਣੇ ਕਿਰਦਾਰ ਲਈ ਪ੍ਰਸਿੱਧ ਹੈ ਅਤੇ ਉਸ ਨੇ ਤੇਲਗੂ ਉਦਯੋਗ 'ਚ ਕਈ ਫਿਲਮਾਂ ਕੀਤੀਆਂ ਹਨ। ਯੁਵਰਾਨੀ ਦੇਵਸੈਨਾ ਦੇ ਰੂਪ 'ਚ ਹਿੰਸਕ ਕਿਰਦਾਰ ਤੋਂ ਬਾਅਦ ਅਨੁਸ਼ਕਾ ਦੇ ਬ੍ਰੀ ਲਾਰਸਨ ਦੇ ਰੂਪ 'ਚ ਮਾਰਵਲ ਸਿਨੇਮਾਈ ਯੂਨੀਵਰਸ ਦਾ ਇਕ ਹਿੱਸਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ।


Tags: Marvel Cinematic Universe Deepika Padukone Alia Bhatt Bollywood Celebrity News in Punjabi Anushka Shetty Taapsee Pannu Radhika Apte Rakul Preet Singh Sonakshi Sinha ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.