FacebookTwitterg+Mail

'ਦੋਸਤਾਨਾ 2' ਲਈ ਕਰਨ ਜੌਹਰ ਨੂੰ ਮਿਲਿਆ ਨਵਾਂ ਚਿਹਰਾ, 4 ਫਿਲਮਾਂ ਕੀਤੀਆਂ ਸਾਈਨ

who is dostana 2 actor lakshya  karan johar  s new launch
06 September, 2019 08:57:47 AM

ਮੁੰਬਈ (ਬਿਊਰੋ) : ਵੀਰਵਾਰ ਦੀ ਸਵੇਰ ਫਿਲਮਕਾਰ ਕਰਨ ਜੌਹਰ ਨੇ ਐਲਾਨ ਕੀਤਾ ਕਿ ਉਹ 'ਦੋਸਤਾਨਾ 2' ਲਈ ਜਿਸ ਚਿਹਰੇ ਦੀ ਭਾਲ ਕਰ ਰਹੇ ਸਨ, ਉਹ ਭਾਲ ਹੁਣ ਪੂਰੀ ਹੋ ਚੁੱਕੀ ਹੈ। ਕਰਨ ਜੌਹਰ ਨੇ ਐਕਟਰ ਲਕਸ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਉਸ ਦੇ ਫਿਲਮੀ ਡੈਬਿਊ ਦਾ ਐਲਾਨ ਕੀਤਾ ਹੈ।

ਕਰਨ ਦੇ ਐਲਾਨ ਤੋਂ ਬਾਅਦ ਲੋਕਾਂ ਦੇ ਜ਼ਹਿਨ 'ਚ ਲਕਸ਼ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ, ਜਿਵੇਂ ਲਕਸ਼ ਕੌਣ ਹੈ? ਤੇ ਕੀ ਉਹ ਕੋਈ ਸਟਾਰ ਕਿੱਡ ਹੈ? ਫਿਲਮੀ ਇੰਡਸਟਰੀ ਨਾਲ ਉਸ ਦਾ ਕੀ ਕੁਨੈਕਸ਼ਨ ਹੈ? ਇਸ ਦੌਰਾਨ ਕਰਨ ਨੇ ਵੀ ਟਵੀਟ ਕਰਕੇ ਕਿਹਾ, ''ਹਾਂ, ਮੈਂ ਵੀ ਉਸ ਫਿਲਮ ਇੰਡਸਟਰੀ ਦੇ ਕੁਨੈਕਸ਼ਨ ਦੇ ਕਈ ਸਵਾਲਾਂ ਨਾਲ ਜਾਗਿਆ। ਉਹ ਇੱਥੇ ਦਾ ਨਹੀਂ ਹੈ ਅਤੇ ਆਡੀਸ਼ਨ ਪ੍ਰੋਸੈੱਸ 'ਚ ਸਿਲੈਕਟ ਹੋਇਆ ਹੈ।''


ਦੱਸ ਦਈਏ ਕਰਨ ਜੌਹਰ ਨੇ ਲਕਸ਼ ਨੂੰ ਪੇਸ਼ ਕਰਦੇ ਹੋਏ ਲਿਖਿਆ, ''ਧਰਮਾ ਬਲਾਕ 'ਚ ਇਸ ਨਵੇਂ ਬੱਚੇ ਨਾਲ ਮਿਲਵਾ ਕੇ ਖੁਸ਼ ਅਤੇ ਉਤਸ਼ਾਹਿਤ ਹਾਂ। ਲਕਸ਼ ਸਾਡੇ ਨਾਲ ਫਿਲਮ 'ਦੋਸਤਾਨਾ 2' ਨਾਲ ਆਪਣਾ ਡੈਬਿਊ ਕਰੇਗਾ।''

ਲਕਸ਼ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਸੋਨੀ ਦੇ ਟੀ. ਵੀ. ਸੀਰੀਅਲ 'ਪਰਸ' ਦੇ ਲੀਡ ਰੋਲ 'ਚ ਨਜ਼ਰ ਆ ਚੁੱਕਿਆ ਹੈ ਅਤੇ ਫਿਲਮ 'ਹਸੀਨਾ ਪਾਰਕਰ' 'ਚ ਵੀ ਛੋਟਾ ਜਿਹਾ ਕਿਰਦਾਰ ਪਲੇਅ ਕਰ ਚੁੱਕਿਆ ਹੈ। ਲਕਸ਼ ਦੇ ਨਾਲ ਧਰਮਾ ਪ੍ਰੋਡਕਸ਼ਨ ਨੇ ਚਾਰ ਫਿਲਮਾਂ ਦਾ ਕਾਨਟ੍ਰੈਕਟ ਸਾਈਨ ਕੀਤਾ ਹੈ।

 


Tags: Karan JoharTwitterLakshyaDostana 2Kartik AaryanJanhvi Kapoor

Edited By

Sunita

Sunita is News Editor at Jagbani.