FacebookTwitterg+Mail

ਆਈ. ਪੀ. ਐੱਸ. ਅਫਸਰ ਨੇ ਫਰਹਾਨ ਅਖਤਰ 'ਤੇ ਲਾਏ ਕਾਨੂੰਨ ਤੋੜਣ ਦੇ ਦੋਸ਼

who is tutoring you in anti national activity ips officer slams farhan
19 December, 2019 04:59:48 PM

ਮੁੰਬਈ (ਬਿਊਰੋ) — ਸੀ. ਏ. ਏ. ਦਾ ਵਿਰੋਧ ਕਰਨ ਲਈ ਭੀੜ ਨੂੰ ਸੱਦਾ ਦੇਣਾ ਬਾਲੀਵੁੱਡ ਐਕਟਰ ਫਰਹਾਨ ਅਖਤਰ ਨੂੰ ਭਾਰੀ ਪੈ ਸਕਦਾ ਹੈ। ਸੀਨੀਅਰ ਆਈ. ਪੀ. ਐੱਸ. ਅਫਸਰ ਸੰਦੀਪ ਮਿੱਤਲ ਨੇ ਫਰਹਾਨ 'ਤੇ ਕਾਨੂੰਨ ਤੋੜਨ ਦੇ ਦੋਸ਼ ਲਾਏ ਸਨ। ਇੰਨਾ ਹੀ ਨਹੀਂ ਅਧਿਕਾਰੀ ਨੇ ਆਸਮਾਜਿਕ ਤੱਤਾਂ ਵਲੋਂ ਉਨ੍ਹਾਂ ਦਾ ਟਵਿਟਰ ਅਕਾਊਂਟ ਹੈਕ ਕਰਨ ਦੀ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਇਹ ਸਭ ਅਖਤਰ ਤੋਂ ਸਵਾਲ ਕਰਨ ਕਰਕੇ ਹੋਇਆ। ਦੱਸ ਦਈਏ ਕਿ ਐਕਟਰ ਨੇ ਬੁੱਧਵਾਰ ਨੂੰ ਸੀ. ਏ. ਏ. ਦਾ ਵਿਰੋਧ ਕਰਨ ਲਈ ਭੀੜ ਨੂੰ ਇਕੱਠੇ ਹੋਣ ਲਈ ਕਿਹਾ ਸੀ।

ਵੀਡੀਓ ਦੇ ਜਰੀਏ ਸਮਝਾਇਆ ਕਾਨੂੰਨ
ਸੰਦੀਪ ਮਿੱਤਲ ਨੇ ਫਰਹਾਨ ਅਖਤਰ ਨੂੰ ਕਿਹਾ ਕਿ, ''ਤੁਹਾਨੂੰ ਵੀ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਵੀ ਧਾਰ 121 ਦੇ ਤਹਿਤ ਕਾਨੂੰਨ ਤੋੜਿਆ ਹੈ ਤੇ ਇਹ ਗੈਰ ਕਾਨੂੰਨੀ ਨਹੀਂ ਹੈ।'' ਉਨ੍ਹਾਂ ਨੇ ਆਪਣੀ ਪੋਸਟ ਨਾਲ ਆਈ. ਪੀ. ਸੀ. ਦੀ ਧਾਰਾ 121 ਨੂੰ ਸਮਝਾਉਂਦੇ ਹੋਏ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ।

 

ਆਈ. ਪੀ. ਐੱਸ. ਅਧਿਕਾਰੀ ਦਾ ਟਵਿਟਰ ਹੋਇਆ ਹੈਕ
ਸੰਦੀਪ ਮਿੱਤਲ ਨੇ ਦੱਸਿਆ ਕਿ ਕੁਝ ਲੋਕ ਅਖਤਰ ਤੋਂ ਸਵਾਲ ਕਰਨ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕੁਝ ਆਸਮਾਜਿਕ ਤੱਤਾਂ ਦੁਆਰਾ ਅੰਸ਼ਕ ਰੂਪ ਨਾਲ ਉਨ੍ਹਾਂ ਦਾ ਟਵਿਟਰ ਹੈਂਡਲ ਹੈਕ ਕਰ ਲਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ ਦੀ ਸ਼ਿਕਾਇਤ ਦਿੱਲੀ ਪੁਲਸ 'ਚ ਕਰਵਾਉਣ ਜਾ ਰਹੇ ਹਨ ਤੇ ਉਹ ਕਿਸੇ ਵੀ ਅਸਾਮਜਿਕ ਤੱਤਾਂ ਨਾਲ ਦੱਬਣ ਵਾਲਾ ਨਹੀਂ ਹੈ।

 

ਫਰਹਾਨ ਨੇ ਭਾਰਤ ਦਾ ਗਲਤ ਨਕਸ਼ਾ ਕੀਤਾ ਸੀ ਸ਼ੇਅਰ
ਫਰਹਾਨ ਅਖਤਰ ਨੇ ਬੁੱਧਵਾਰ ਸਵੇਰੇ ਟਵੀਟ ਕਰਕੇ ਇਹ ਘੋਸ਼ਣਾ ਕੀਤੀ ਕਿ ਉਹ ਨਾਗਰਿਕਤਾ ਸੋਧ ਬਿੱਲ ਖਿਲਾਫ ਵੀਰਵਾਰ ਨੂੰ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ 'ਚ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ, ਸੀ. ਏ. ਏ. ਤੇ ਐੱਨ. ਆਰ. ਸੀ. ਦੇ ਵਿਰੋਧ ਦੀ ਵਜ੍ਹਾ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ 'ਚ ਭਾਰਤ ਦਾ ਨਕਸ਼ਾ ਵੀ ਬਣਿਆ ਹੋਇਆ ਸੀ, ਜਿਸ 'ਚੋਂ 'ਪੀ. ਓ. ਕੇ' ਗੁੰਮ ਸੀ। ਜਦੋਂ ਇਸ ਗਲਤ ਨਕਸ਼ੇ ਲਈ ਟਵਿਟਰ ਯੂਜਰਸ ਨੇ ਫਰਹਾਨ ਨੂੰ ਖਰੀਆਂ-ਖੋਟੀਆਂ ਸੁਣਾਈਆਂ ਤਾਂ ਦੁਪਹਿਰ ਬਾਅਦ ਉਨ੍ਹਾਂ ਨੇ ਭੁੱਲ ਸਵੀਕਾਰ ਕਰਕੇ ਮੁਆਫੀ ਮੰਗ ਲਈ ਸੀ।

 

ਵਿਵੇਕ ਅਗਨੀਹੋਤਰੀ ਨੇ ਕਿਹਾ ਫਰਹਾਨ ਆਈ. ਐੱਸ. ਆਈ. ਦਾ ਜਿਹਾਦੀ ਹੈ
ਸੀ. ਏ. ਏ. ਦਾ ਵਿਰੋਧ ਕਰ ਰਹੇ ਫਰਹਾਨ ਅਖਤਰ ਨੂੰ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਅੱਤਵਾਦੀ ਸੰਗਠਨਾਂ ਦਾ ਜਿਹਾਦੀ ਦੱਸਿਆ ਹੈ। ਵਿਵੇਕ ਨੇ ਐਕਟਰ ਵਲੋਂ ਪੋਸਟ ਕੀਤੀ ਗਈ ਤਸਵੀਰ ਨਾਲ ਉਰਦੂ ਇਮੇਜ ਵੀ ਸ਼ੇਅਰ ਕੀਤੀ ਹੈ।


Tags: IPSSandeep MittalDelhi PoliceMumbaiFarhan AkhtarVivek AgnihotriJihadAnti National ActivityTwitter Handle

About The Author

sunita

sunita is content editor at Punjab Kesari